28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵਿਧਾਇਕ ਇਯਾਲੀ ਵਿਕਾਸ ਅਤੇ ਪੰਥਕ ਮੁੱਦਿਆਂ ਤੋਂ ਤਿਲਕੇ ਪੰਜਾਬ ਨੂੰ ਲੀਹਾਂ 'ਤੇ ਲਿਆਉਣ ਲਈ ਸਮਰੱਥ-ਗਰੇਵਾਲ/ਲਤਾਲਾ ਵੱਖ-ਵੱਖ ਆਗੂਆਂ ਵਲੋਂ ਇਯਾਲੀ ਨੂੰ ਕਨਵੀਨਰ ਨਿਯੁਕਤ ਕਰਨ 'ਤੇ ਵਧਾਈ

Ad Position 21
No active advertisement
ਅਜੀਤ ਡੈਸਕ 20-04-2026
ਜੋਧਾਂ/ਲੋਹਟਬੱਦੀ, 19 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਪਾਰਟੀ ਵਾਰਿਸ ਪੰਜਾਬ ਦੇ ਵਲੋਂ ਹੋਏ ਆਪਸੀ ਤਾਲਮੇਲ ਕਮੇਟੀ ਦੇ ਗਠਨ ਦੌਰਾਨ ਕਨਵੀਨਰ ਚੁਣੇ ਜਾਣ ਤੇ ਪੰਥਕ ਹਲਕਿਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ¢ ਇਸ ਸਬੰਧੀ ਗੱਲਬਾਤ ਕਰਦਿਆਂ ਜਥੇਦਾਰ ਅਜਮੇਰ ਸਿੰਘ ਗਰੇਵਾਲ ਰਤਨ, ਦਲਜੀਤ ਸਿੰਘ ਲਾਲਾ ਲਤਾਲਾ ਪ੍ਰਧਾਨ ਏਕਤਾ ਡਕੌਂਦਾ ਅਤੇ ਜਗਦੇਵ ਸਿੰਘ ਗਰੇਵਾਲ ਜੋਧਾਂ ਸਾਬਕਾ ਸਰਪੰਚ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਸੂਖਮ ਸਿਆਸਤ ਦੇ ਰਾਹਕਾਰ ਹਨ ਸਿੱਖਾਂ ਦੀ ਸਰਬਉ?ਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਹੋਏ ਹੁਕਮ ਦੀ ਪਾਲਣਾ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਸੰਜੀਦਾ ਭੂਮਿਕਾ ਨਿਭਾਈ ਇਯਾਲੀ ਨੇ ਸਮੁੱਚੇ ਪੰਜਾਬ ਦੇ ਵਿੱਚ ਭਰਤੀ ਦੌਰਾਨ ਵਰਕਰਾਂ ਦਾ ਇਕ ਵੱਡਾ ਕਾਫ਼ਲਾ ਅਕਾਲੀ ਦਲ ਨਾਲ ਜੋੜਿਆ ਮੌਜੂਦਾ ਸਮੇਂ ਜੋ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੇ ਪਾਰਟੀ ਦਾ ਤਾਲਮੇਲ ਹੋਇਆ ਹੈ | ਇਸ ਪੰਥਕ ਏਕਤਾ ਨਾਲ ਸਪਸ਼ਟ ਹੁੰਦਾ ਹੈ ਕਿ ਜੋ ਕਾਰਜ ਅਧੂਰੇ ਹਨ ਉਨ੍ਹਾਂ ਨੂੰ ਇਹ ਦੋਵੇਂ ਪਾਰਟੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪੱਖਾਂ ਤੋਂ ਮਜ਼ਬੂਤ ਹੋ ਕੇ ਪੂਰਾ ਕਰਨਗੀਆਂ ਦਲਜੀਤ ਸਿੰਘ ਲਤਾਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਜੀਆਂ ਖੱਬੀਆਂ ਧਿਰਾਂ ਆਦਿ ਵੱਡੇ ਸਮੂਹਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਵੱਲੋਂ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੱਥ ਮਿਲਾਇਆ ਗਿਆ ਹੈ ਇਸ ਦੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਲਈ ਚੰਗੇ ਨਤੀਜੇ ਨਿਕਲਣਗੇ | ਇਯਾਲੀ ਨੂੰ ਸਾਬਕਾ ਸਰਪੰਚ ਪ੍ਰੇਮਜੀਤ ਸਿੰਘ, ਗੁਰਚਰਨ ਸਿੰਘ ਲਤਾਲਾ, ਪਿ੍ਤਪਾਲ ਸਿੰਘ ਲਤਾਲਾ, ਰਾਜਵਿੰਦਰ ਸਿੰਘ ਲਤਾਲਾ, ਪੰਚ ਪ੍ਰਦੀਪ ਸਿੰਘ, ਸਰਪੰਚ ਹਰਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਫੱਲੇਵਾਲ, ਜਗਜੀਤ ਸਿੰਘ ਫੱਲੇਵਾਲ, ਉਪਦੇਸ਼ ਸਿੰਘ ਮੰਗੂਵਾਲ, ਦਵਿੰਦਰ ਸਿੰਘ ਰੰਗੂਵਾਲ, ਮਨਪ੍ਰੀਤ ਸਿੰਘ ਰੰਗੂਵਾਲ, ਝਲਮਣ ਸਿੰਘ ਜੁੜਾਹਾ, ਜਗਮੇਲ ਸਿੰਘ ਜੁੜਾਹਾ, ਸਰਪੰਚ ਹਾਕਮ ਸਿੰਘ, ਨੰਬਰਦਾਰ ਗੁਰਬੀਰ ਸਿੰਘ ਆਦਿ ਨੇ ਵਧਾਈ ਦਿੱਤੀ¢
Ad Position 22
No active advertisement
ਪਿਛਲੀ ਖ਼ਬਰ ਅੱਜ ਤੱਕ 2831053.54 ਮੀਟਿ੍ਕ ਟਨ ਕਣਕ ਪੰਜਾਬ ਦੀਆਂ ਮੰਡੀਆਂ 'ਚ ਪਹੁੰਚੀ-ਚੇਅਰਮੈਨ ਪਨਗ੍ਰੇਨ ਡਾ: ਤੇਜਪਾਲ ਸਿੰਘ ਗਿੱਲ ਅਗਲੀ ਖ਼ਬਰ ਸਲੇਮਪੁਰ 'ਚ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਦਾ ਧਾਰਮਿਕ ਦੀਵਾਨ ਸਜਾਇਆ
Ad Position 24