28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪਿੰਡ ਵਿਰਕ ਦੇ ਸਰਪੰਚ ਦਰਸ਼ਨ ਸਿੰਘ ਵਿਰਕ ਦੀ ਅਗਵਾਈ 'ਚ ਐਕਸੀਅਨ ਸਿੱਧੂ ਨੂੰ ਮੋਟਰਾਂ ਵਾਲੀ ਸਪਲਾਈ ਨਿਰਵਿਘਨ ਦੇਣ ਲਈ ਦਿੱਤਾ ਮੰਗ ਪੱਤਰ ਕਿਸਾਨਾਂ ਦੀ ਮੰਗ ਨੂੰ ਜਲਦੀ ਨਾਲ ਨਾ ਮੰਨਿਆ ਤਾਂ ਸੜਕਾਂ 'ਤੇ ਆ ਕੇ ਧਰਨੇ ਲਾਏ ਜਾਣਗੇ-ਸਰਪੰਚ ਵਿਰਕ

Ad Position 21
No active advertisement
ਅਜੀਤ ਡੈਸਕ 20-04-2026
ਚੌਂਕੀਮਾਨ, 19 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਵਿਰਕ ਦੇ ਸਰਪੰਚ ਦਰਸਨ ਸਿੰਘ ਵਿਰਕ ਦੀ ਅਗਵਾਈ ਵਿਚ ਪਤਵਮਤੇ ਸੱਜਣਾਂ ਵਲੋਂ ਬਿਜਲੀ ਵਿਭਾਗ ਜਗਰਾਉਂ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੂੰ ਮੋਟਰਾਂ ਵਾਲੀ ਤੇ ਘਰਾਂ ਵਾਲੀ ਸਪਲਾਈ ਨਾ ਆਉਣ 'ਤੇ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸਰਪੰਚ ਦਰਸ਼ਨ ਸਿੰਘ ਵਿਰਕ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੋਟਰਾਂ ਵਾਲੀ ਸਪਲਾਈ ਨਾ ਆਉਣ ਕਾਰਨ ਕਿਸਾਨ ਵੀਰਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਾਰਨਾ ਪੈ ਰਿਹਾ ਹੈ ਤੇ ਮਜ਼ਬੂਰਨ ਮਹਿੰਗੇ ਭਾਅ ਦਾ ਤੇਲ ਫੂਕਣਾ ਪੈ ਰਿਹਾ ਹੈ | ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀ ਅਣ-ਦੇਖੀ ਕਾਰਨ ਕਰਜ਼ੇ ਹੇਠ ਆਇਆ ਪਿਆ ਹੈ ਤੇ ਦੂਜੇ ਪਾਸੇ ਕੁਦਰਤ ਵੀ ਕਿਸਾਨ ਨਾਲ ਖੇਡ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਦੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਤੇ ਉਸ ਦੀ ਆਲੂ ਦੀ ਫ਼ਸਲ ਦਾ ਸਹੀ ਮੁੱਲ ਨਾ ਮਿਲ ਕਾਰਨ ਆਲੂ ਸਟੋਰ ਵਿਚ ਰੱਖਣ ਲਈ ਮਜ਼ਬੂਰ ਹੈ | ਉਨ੍ਹਾਂ ਕਿਹਾ ਕਿ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਉਸ ਦੀ ਕੋਈ ਬਾਂਹ ਨਹੀਂ ਫੜਦਾ | ਉਨ੍ਹਾਂ ਨੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਵੀਰਾਂ ਸਮੇਤ ਆਮ ਲੋਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੇੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਨਹੀਂ ਤਾਂ ਮਜ਼ਬੂਰਨ ਕਿਸਾਨਾਂ ਨੂੰ ਸੜਕਾਂ 'ਤੇ ਆਉਣਾ ਪਵੇਗਾ | ਇਸ ਮੌਕੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਸਰਪੰਚ ਦਰਸਨ ਸਿੰਘ ਵਿਰਕ ਸਮੇਤ ਪਤਵੰਤੇ ਸੱਜਣਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਮੰਨਿਆ ਜਾਵੇਗਾ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਪ੍ਰਾਈਵੇਟ ਕਾਮੇ ਹੜਤਾਲ ਤੇ ਗਏ ਹੋਏ ਹਨ, ਪਰ ਫਿਰ ਵੀ ਅਸੀਂ ਲੋਕਾਂ ਨੂੰ ਕੋਈ ਮੁਸਕਿਲ ਨਹੀਂ ਆਉਣ ਦੇਵਾਂਗੇ | ਇਸ ਮੌਕੇ ਸਰਪੰਚ ਦਰਸ਼ਨ ਸਿੰਘ ਵਿਰਕ ਨੇ ਕਿਹਾ ਕਿ ਕਾਮਿਆਂ ਦਾ ਹੜਤਾਲ 'ਤੇ ਜਾਣਾ ਇਹ ਬਿਜਲੀ ਵਿਭਾਗ ਦੀ ਮੁਸ਼ਕਿਲ ਹੈ, ਪ੍ਰੰਤੂ ਆਪਣੀ ਮੁਸ਼ਕਿਲ ਨੂੰ ਲੋਕਾਂ 'ਤੇ ਨਾ ਥੋਪਣ, ਸਗੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਲੋਕਾਂ ਦੀ ਮੁਸ਼ਕਿਲ ਦਾ ਹੱਲ ਕਰਨ | ਇਸ ਮੌਕੇ ਸਬ ਡਵੀਜ਼ਨ ਸਿੱਧਵਾਂ ਖੁਰਦ ਦੇ ਐੱਸ.ਡੀ.ਓ. ਹਰਮਨਦੀਪ ਸਿੰਘ, ਸੁਖਭਿੰਦਰ ਸਿੰਘ, ਅਮਰਜੀਤ ਸਿੰਘ, ਜਗਦੇਵ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਰਾਜਵੰਤ ਸਿੰਘ, ਲਖਵੀਰ ਸਿੰਘ, ਜੁਗਰਾਜ ਸਿੰਘ, ਅਜੀਤ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਮੰਡੀ ਦਾ ਸਾਬਕਾ ਵਿਧਾਇਕ ਐਸ.ਆਰ. ਕਲੇਰ ਨੇ ਕੀਤਾ ਦੌਰਾ ਐੱਸ.ਡੀ.ਐੱਮ. ਨੂੰ ਖ਼ਰੀਦ, ਲਿਫ਼ਟਿੰਗ, ਬਾਰਦਾਨਾ ਤੇ ਅ... ਅਗਲੀ ਖ਼ਬਰ ਜਗਰਾਉਂ ਅਨਾਜ ਮੰਡੀ 'ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਰਕੇ ਮਜ਼ਦੂਰ ਨੇ ਕੀਤਾ ਰੋਸ ਪ੍ਰਦਰਸ਼ਨ
Ad Position 24