ਰਾਏਕੋਟ, 21 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਐੱਨ.ਆਰ.ਆਈ ਸੁਪਰ ਕਿੰਗ ਤਾਸ਼ ਸੀਪ ਕਮੇਟੀ ਵਲੋਂ ਪਹਿਲਾਂ ਤਾਸ਼ ਸੀਪ ਕੱਪ ਪ੍ਰਧਾਨ ਮਨੋਹਰ ਲਾਲ ਲਾਡੀ ਦੀ ਅਗਵਾਈ ਹੇਠ ਗੁੱਗਾ ਮੈੜੀ ਅਸਥਾਨ 'ਤੇ ਸੂਬਾ ਪੱਧਰੀ ਤਾਸ਼ ਦੇ ਸੀਪ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ 200 ਦੇ ਕਰੀਬ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦਾ ਉਦਘਾਟਨ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕੀਤਾ | ਇੰਨ੍ਹਾਂ ਮੁਕਾਬਲਿਆਂ ਵਿਚ ਪਿ੍ੰਸ ਕੋਕਰੀ ਬੁੱਟਰਾਂ ਨੇ ਪਹਿਲਾ ਸਥਾਨ, ਜੱਗਾ ਕੁੱਸਾ ਦੂਜਾ ਸਥਾਨ, ਸੋਨੀ ਪੱਤੋ ਹੀਰਾ ਤੀਜਾ ਸਥਾਨ, ਦੰਗਲ ਚੌਥਾ ਸਥਾਨ, ਗਿਆਨੀ ਮਕਸੂਦੜਾ ਪੰਜਵਾਂ ਸਥਾਨ, ਸੋਨੀ ਪੱਤੋ ਛੇਵਾਂ ਸਥਾਨ, ਬੂਟਾ ਪਰਮਾਲ ਸੱਤਵਾਂ ਤੇ ਰਿੰਕੀ ਸਿੱਧਵਾ ਕਲਾਂ ਨੇ ਅੱਠਵਾਂ ਸਥਾਨ ਹਾਸਲ ਕੀਤਾ | ਤਾਸ਼ ਦੇ ਸ਼ੀਪ ਮੁਕਾਬਲਿਆਂ ਦੇ ਜੇਤੂਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਖੇਡ ਮੇਲੇ ਜਿੱਥੇ ਸਾਨੂੰ ਰਲ ਮਿਲ ਕੇ ਬੈਠਣ ਦਾ ਮੌਕਾ ਪ੍ਰਦਾਨ ਕਰਦੇ ਹਨ, ਉੱਥੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰੱਖਣ ਲਈ ਅਹਿਮ ਰੋਲ ਅਦਾ ਕਰਦੇ ਹਨ | ਪ੍ਰਧਾਨ ਮਨੋਹਰ ਲਾਲ ਲਾਡੀ ਨੇ ਮੁਕਾਬਲਿਆਂ ਦੀ ਸਫ਼ਲਤਾ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ | ਮੁਕਾਬਲਿਆਂ ਦੌਰਾਨ ਆਈਆਂ ਟੀਮਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ | ਇਸ ਮੌਕੇ ਨਰਿੰਦਰ ਡਾਬਰ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਜਗਤਾਰ ਸਿੰਘ ਤਾਰਾ ਤਲਵੰਡੀ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਡਾ: ਸ਼ਾਮ ਸੁੰਦਰ ਅਰੋੜਾ, ਕੇਵਲ ਨਾਰੰਗ, ਰਾਹੁਲ ਰਿੰਕੀ, ਬਬਲੂ, ਮੇਵਾ ਸਿੰਘ ਭੈਣੀ, ਜੀਵਨ ਮੁਨਸ਼ੀ, ਪ੍ਰੇਮ ਵਰਮਾ, ਜਸਪਾਲ ਬਿੱਟੂ, ਰਾਮ ਕੁਮਾਰ ਛਾਪਾ, ਉਜਾਗਰ ਸਿੰਘ ਰਾਏ, ਸੋਨੀਆ ਮਿੱਡਾ, ਰੀਨਾ ਰਾਣੀ ਆਦਿ ਹਾਜ਼ਰ ਸਨ |