12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਿਧਾਇਕ ਇਯਾਲੀ ਨੂੰ ਭੰਗੂ ਬ੍ਰਦਰਜ਼ ਤੇ ਰਿੰਕੂ ਭੱਠਾਧੂਹਾ ਨੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 22-04-2026
ਹੰਬੜਾਂ, 21 ਅਪ੍ਰੈਲ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਲਗਾਏ ਜਾਣ 'ਤੇ ਸੀਨੀਅਰ ਆਗੂ ਹਰਦੀਪ ਸਿੰਘ ਭੰਗੂ ਯੂ.ਐੱਸ.ਏ., ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ ਬ੍ਰਦਰਜ਼ ਅਤੇ ਜਗਜੀਤ ਸਿੰਘ ਰਿੰਕੂ ਨੇ ਵਧਾਈ ਦਿੱਤੀ ਤੇ ਕਿਹਾ ਕਿ ਸ. ਇਯਾਲੀ ਅੱਜ ਸੰਸਾਰ ਪੱਧਰ 'ਤੇ ਸਿੱਖ ਆਗੂ ਵਜੋਂ ਉੱਭਰੇ ਹਨ, ਜੋ ਕਿ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ | ਭੰਗੂ ਬ੍ਰਦਰਜ਼ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹੋਏ ਗੱਠਜੋੜ ਨਾਲ ਸੂਬੇ 'ਚ ਪੰਥਕ ਸੋਚ ਰੱਖਣ ਵਾਲੇ ਨੌਜਵਾਨਾਂ 'ਚ ਨਵਾਂ ਜੋਸ਼ ਭਰਿਆ ਹੈ ਜੋ ਕਿ ਸੂਬੇ 'ਚ ਪੰਥਕ ਲਹਿਰ ਨੂੰ ਸਿਖਰਾਂ 'ਤੇ ਲਿਜਾਣ 'ਚ ਸਪੋਰਟ ਦਾ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਵਿਧਾਇਕ ਇਯਾਲੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਪਾਲਣਾਂ ਕਰਦਿਆਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਇਆ ਹੈ ਤੇ ਅੱਜ ਉਨ੍ਹਾਂ ਨੂੰ ਮਿਲੀ ਕਨਵੀਨਰ ਦੀ ਜ਼ਿੰਮੇਵਾਰੀ ਨੂੰ ਵੀ ਉਹ ਪੂਰੀ ਲਗਨ ਨਾਲ ਨਿਭਾਉਣਗੇ ਤੇ ਸੂਬੇ 'ਚ ਸਾਰੀਆਂ ਪੰਥਕ ਧਿਰਾਂ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਮਿਸਾਲ ਕਾਇਮ ਕਰਨਗੇ | ਇਸ ਸਮੇਂ ਸਾਬਕਾ ਸਰਪੰਚ ਗਗਨਦੀਪ ਸਿੰਘ ਕੋਟਲੀ, ਜਰਮਨਜੀਤ ਸਿੰਘ ਭੱਠਾਧੂਹਾ, ਗੁਰਦੀਪ ਸਿੰਘ ਭੰਗੂ, ਸੁਖਬੀਰ ਸਿੰਘ ਭੰਗੂ ਭੱਠਾਧੂਹਾ ਨੇ ਵੀ ਸ. ਇਯਾਲੀ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਲਈ ਬਣਿਆ ਕਾਨੂੰਨ ਸਹੀ- ਸੰਤ ਘਾਲਾ ਸਿੰਘ ਨਾਨਕਸਰ ਅਗਲੀ ਖ਼ਬਰ ਪਹਿਲਾ ਤਾਸ਼ ਸੀਪ ਕੱਪ ਕਰਵਾਇਆ
Ad Position 24