12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅਖਿਲ ਭਾਰਤੀ ਸ੍ਰੀ ਸੰਗਮੇਸ਼ਵਰ ਸੇਵਾ ਦਲ ਵਲੋਂ ਇੱਕ ਟਰੱਕ ਲੰਗਰ ਦੀ ਸੇਵਾ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 22-04-2026
ਖੰਨਾ, 21 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਮਹੰਤ ਸ਼੍ਰੀ ਗੰਗਾਪੁਰੀ ਮਹਾਰਾਜ ਦੀ ਪ੍ਰੇਰਨਾ ਤੇ ਮਹੰਤ ਬੰਸੀ ਪੁਰੀ ਮਹਾਰਾਜ ਦੇ ਆਸ਼ੀਰਵਾਦ ਨਾਲ ਅਖਿਲ ਭਾਰਤੀ ਸ਼੍ਰੀ ਸੰਗਮੇਸ਼ਵਰ ਸੇਵਾ ਦਲ ਖੰਨਾ ਵਲੋਂ ਇੱਕ ਟਰੱਕ ਲੰਗਰ ਦੀ ਸੇਵਾ ਲਈ ਰਵਾਨਾ ਕੀਤੇ ਗਏ | ਇਸ ਟਰੱਕ ਨੂੰ ਝੰਡੀ ਦੇ ਕੇ ਸਵੀਮੀ ਸਚਿਦਾਨੰਦ, ਸ਼੍ਰੀ ਪਰਮ ਹੰਸ ਸੰਤ ਆਸ਼ਰਮ ਖੰਨਾ ਗੌਂਸੀ ਦੀ ਖੂਹੀ ਵਾਲਿਆਂ ਵਲੋਂ ਰਵਾਨਾ ਕੀਤਾ ਗਿਆ | ਇਹ ਰਾਸ਼ਨ ਉੱਤਰਾਖੰਡ ਦੇ ਸ੍ਰੀਨਗਰ ਦੇ ਗਰਾਮ ਢਾਮਕ 'ਚ ਮਾਂ ਧਾਰੀ ਦੇਵੀ ਮੰਦਰ ਦੇ ਨਜ਼ਦੀਕ ਲਗਾਏ ਲੰਗਰ ਲਈ ਭੇਜਿਆ ਗਿਆ ਹੈ | ਜਿੱਥੋਂ ਸ਼੍ਰੀ ਕੇਦਾਰਨਾਥ, ਸ਼੍ਰੀ ਬਦਰੀਨਾਥ ਤੇ ਸ਼੍ਰੀ ਹੇਮਕੁੰਟ ਸਾਹਿਬ ਤੇ ਪੰਜ ਕੇਦਾਰ ਆਦਿ ਧਾਰਮਿਕ ਥਾਵਾਂ 'ਤੇ ਜਾਣ ਵਾਲੀ ਸੰਗਤ ਲਈ ਲੰਗਰ ਲਗਾਇਆ ਜਾਂਦਾ ਹੈ | ਇਸ ਮੌਕੇ ਪ੍ਰਧਾਨ ਭਰਥਲੀ ਬਾਂਸਲ, ਮਨੋਜ ਕੁਮਾਰ, ਅਜੇ ਕੁਮਾਰ ਬਿੱਲਾ, ਰਾਹੁਲ ਗਰਗ ਬਾਵਾ, ਪ੍ਰਦੀਪ ਗੋਇਲ, ਸ਼ਮਸ਼ੇਰ ਸ਼ਰਮਾ, ਨਰੇਸ਼ ਰਾਣਾ, ਚੰਦਨ ਨੇਗੀ, ਹੰਸ ਰਾਜ ਬਿਰਾਨੀ, ਬਿੱਟੂ ਬਿਰਮਾਨੀ, ਮਦਨ ਹਾਸੀਜਾ, ਸੰਜੂ ਸਾਹਨੇਵਾਲੀਆ, ਵਿਸ਼ਾਲ ਬੌਬੀ, ਵਿਕਾਸ ਮਹਿਤਾ, ਮਨੀਸ਼ ਵਰਮਾ, ਰਮਣੀਕ ਜੈਨ, ਦਿਨੇਸ਼ ਘਈ, ਸੁਧੀਰ ਖੰਨਾ, ਮੋਤੀ ਰਾਮ ਸੇਤੀਆ, ਲਲਿਤ ਸ਼ਰਮਾ, ਸੁਰਿੰਦਰ ਵਰਮਾ, ਰਵੀ, ਰਾਹੁਲ ਵਿਜਨ, ਕਪਿਲ ਸੂਦ, ਦਲਜੀਤ ਥਾਪਰ, ਗੁਰਦੀਪ ਨਾਕੜਾ, ਨਵੀਨ ਕੁਮਾਰ, ਅਨਿਲ ਸਚਦੇਵਾ, ਜੁਗਨੂੰ, ਆੜ•ਤੀ ਸੇਠੀ, ਸੰਦੀਪ ਸਿੰਘ ਵਾਲੀਆ, ਸੰਜੇ ਭੰਡਾਰੀ, ਕੁਸ਼ ਵਿਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਲਤਾਨਪੁਰ ਵਿਖੇ ਸਾਲਾਨਾ ਦਸਤਾਰ, ਦੁਮਾਲੇ ਅਤੇ ਲੰਮੇ ਕੇਸਾਂ ਦੇ ਕਰਵਾਏ ਮੁਕਾਬਲੇ ਅਗਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਚ ਵਿਸ਼ਵ ਰਚਨਾਤਮਕਤਾ ਤੇ ਨਵੀਨਤਾ ਦਿਵਸ 'ਤੇ ਵਿਸ਼ੇਸ਼ ਸੈਸ਼ਨ ਪ੍ਰੋਗਰਾਮ
Ad Position 24