12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਸੁਲਤਾਨਪੁਰ ਵਿਖੇ ਸਾਲਾਨਾ ਦਸਤਾਰ, ਦੁਮਾਲੇ ਅਤੇ ਲੰਮੇ ਕੇਸਾਂ ਦੇ ਕਰਵਾਏ ਮੁਕਾਬਲੇ

Ad Position 21
No active advertisement
ਅਜੀਤ ਡੈਸਕ 22-04-2026
ਬੀਜਾ, 21 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਸੁਲਤਾਨਪੁਰ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ, ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਰਬਜੀਤ ਸਿੰਘ ਗੁਰਮ ਦੇ ਉੱਦਮ ਸਦਕਾ ਗ੍ਰਾਮ ਪੰਚਾਇਤ, ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਐਨ. ਆਰ. ਆਈ ਵੀਰਾਂ ਤੇ ਨਗਰ ਦੇ ਸਹਿਯੋਗ ਸਦਕਾ ਤੀਸਰੇ ਸਾਲ ਦਸਤਾਰ, ਦੁਮਾਲੇ ਅਤੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ | ਜੇਤੂ ਬੱਚਿਆਂ ਨੂੰ 51 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ | ਸੀਨੀ.ਗਰੁੱਪ ਲੰਬੇ ਕੇਸ ਮੁਕਾਬਲੇ ਵਿੱਚ ਅਨਮੋਲ ਸਿੰਘ ਢਪਾਲੀ ਪਹਿਲਾ, ਹਰਸ਼ਰਨ ਸਿੰਘ ਬਗ਼ਲੀ ਖ਼ੁਰਦ ਦੂਸਰਾ, ਜਸਮਨ ਸਿੰਘ ਉੱਚੀ ਰੱਬੋਂ ਨੇ ਤੀਸਰਾ, ਜੂਨੀਅਰ ਗਰੁੱਪ ਲੰਬੇ ਕੇਸ ਮੁਕਾਬਲੇ ਵਿੱਚ ਅਨਮੋਲ ਸਿੰਘ ਮਾਣਕੀ ਪਹਿਲਾ, ਗੁਰਮਨ ਜੋਤ ਸਿੰਘ ਬੀਜਾ ਦੂਸਰਾ, ਰਾਜਵੀਰ ਸਿੰਘ ਲੁਧਿਆਣਾ ਤੀਸਰਾ, ਸੀਨੀ. ਗਰੁੱਪ ਦਸਤਾਰ ਮੁਕਾਬਲਾ ਅਰਸ਼ਪ੍ਰੀਤ ਸਿੰਘ ਖੰਨਾ ਪਹਿਲਾ, ਅਰਸ਼ਪ੍ਰੀਤ ਸਿੰਘ ਸੁਨਾਮ ਦੂਸਰਾ, ਗੁਰਲੀਨ ਸਿੰਘ ਲੁਧਿਆਣਾ ਤੀਸਰਾ, ਜੂਨੀਅਰ ਗਰੁੱਪ ਦਸਤਾਰ ਮੁਕਾਬਲਾ ਹਰਜੋਤ ਸਿੰਘ ਸੰਗਰੂਰ ਪਹਿਲਾ, ਜਸ਼ਨਦੀਪ ਸਿੰਘ ਮਲੇਰਕੋਟਲਾ ਦੂਸਰਾ, ਸਾਹਿਬ ਪ੍ਰੀਤ ਸਿੰਘ ਮਲੇਰਕੋਟਲਾ ਤੀਸਰਾ, ਸੀਨੀਅਰ ਗਰੁੱਪ ਦੁਮਾਲਾ ਮੁਕਾਬਲਾ ਜੀਵਨ ਜੋਤ ਸਿੰਘ ਪਟਿਆਲਾ ਪਹਿਲਾ, ਸਿਮਰਨਜੀਤ ਸਿੰਘ ਲਿਬੜਾ ਦੂਸਰਾ, ਮਨਵੀਰ ਸਿੰਘ ਮੋਹਨਪੁਰ ਤੀਸਰਾ, ਜੂਨੀਅਰ ਗਰੁੱਪ ਦੁਮਾਲਾ ਮੁਕਾਬਲਾ ਸੁਖਜਿੰਦਰ ਸਿੰਘ ਪਾਇਲ ਪਹਿਲਾ, ਰਮਨਪ੍ਰੀਤ ਸਿੰਘ ਮੋਹਨਪੁਰ ਦੂਸਰਾ, ਅਮਨਪ੍ਰੀਤ ਕੌਰ ਘੁੰਗਰਾਲੀ ਰਾਜਪੂਤਾਂ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਦਸਤਾਰਾਂ ਅਤੇ ਕਿਤਾਬਾਂ ਦਾ ਲੰਗਰ ਵੀ ਲਗਾਇਆ ਗਿਆ |ਇਸ ਮੌਕੇ ਮੁੱਖ ਮਹਿਮਾਨ ਪ੍ਰਭਸਿਮਰਨਜੀਤ ਸਿੰਘ ਨਿਹਾਲੋਨਿਹਾਲ, ਭਾਈ ਜਸਵੀਰ ਸਿੰਘ ਲੋਪੋਂ ਡੇਰਾ ਬਾਬਾ ਮਹਿਮੇਂ ਸ਼ਾਹ ਜੀ ਲੋਪੋਂ, ਬਲਜਿੰਦਰ ਸਿੰਘ ਫਾਜ਼ਿਲਕਾ, ਉਮਨਪ੍ਰੀਤ ਕੌਰ ਖ਼ਾਲਸਾ, ਪਿ੍ੰਸੀਪਲ ਪਰਦੀਪ ਸਿੰਘ, ਸਮਾਜ ਸੇਵੀ ਗੁਰਦੀਪ ਸਿੰਘ ਅੜੈਚਾ,ਮਾ ਜਗਦੇਵ ਸਿੰਘ ਨੇ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਸੰਦੀਪ ਸਿੰਘ ਕੋਚ, ਗੁਰਜੀਤ ਸਿੰਘ ਕੋਚ, ਗਗਨਦੀਪ ਸਿੰਘ ਕੋਚ, ਮਨੋਹਰ ਸਿੰਘ ਕੋਚ, ਕਰਨੈਲ ਸਿੰਘ ਸਰਪੰਚ, ਨਿਰਭੈ ਸਿੰਘ ਪ੍ਰਧਾਨ, ਗੁਰਦੀਪ ਸਿੰਘ ਅੜੈਚਾਂ, ਗੁਰਪਿਆਰ ਸਿੰਘ, ਮਨਦੀਪ ਸਿੰਘ, ਜਗਪਾਲ ਸਿੰਘ, ਅਮਨਪ੍ਰੀਤ ਸਿੰਘ ਯੂ ਐੱਸ ਏ, ਰਘਵੀਰ ਸਿੰਘ, ਨਰਿੰਦਰਪਾਲ ਸਿੰਘ, ਹਰਜਿੰਦਰ ਸਿੰਘ, ਕਮਲਜੀਤ ਸਿੰਘ ਲਿਬੜਾ ਪੇਂਟ ਸਟੋਰ ਬੀਜਾ, ਜਸਵੀਰ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਭਾਈ ਗੁਰਦੀਪ ਸਿੰਘ ਮੁੱਖ ਗ੍ਰੰਥੀ, ਭਾਈ ਜਗਜੀਤ ਸਿੰਘ ਬੀਜਾ, ਰਾਜਵੀਰ ਸਿੰਘ ਮਾਨ ਹਾਜ਼ਰ ਸਨ | ਸਟੇਜ ਸਕੱਤਰ ਦੀ ਸੇਵਾ ਮਾ. ਬੇਅੰਤ ਸਿੰਘ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ ਰਾਜ ਵਿਚ ਭਿ੍ਸ਼ਟਾਚਾਰ ਤੇ ਰਿਸ਼ਵਤਖ਼ੋਰੀ ਦਾ ਬੋਲਬਾਲਾ-ਲਾਪਰਾਂ ਅਗਲੀ ਖ਼ਬਰ ਅਖਿਲ ਭਾਰਤੀ ਸ੍ਰੀ ਸੰਗਮੇਸ਼ਵਰ ਸੇਵਾ ਦਲ ਵਲੋਂ ਇੱਕ ਟਰੱਕ ਲੰਗਰ ਦੀ ਸੇਵਾ ਲਈ ਰਵਾਨਾ
Ad Position 24