12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਗੁੜੇ ਦੇ ਦੋ ਕਿਸਾਨ ਦੀ ਸਾਢੇ 5 ਏਕੜ ਕਣਕ ਤੇ ਸਾਢੇ 3 ਏਕੜ ਨਾੜ ਸੜ ਕੇ ਹੋਇਆ ਸੁਆਹ

Ad Position 21
No active advertisement
ਅਜੀਤ ਡੈਸਕ 22-04-2026
ਚੌਂਕੀਮਾਨ, 21 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਬੰਗਾਲੀ ਡਾਬੇ ਦੇ ਨਜ਼ਦੀਕ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਜਿਸ ਨਾਲ ਸਾਢੇ 5 ਏਕੜ ਕਣਕ ਤੇ ਸਾਢੇ 3 ਏਕੜ ਨਾੜ ਸੜ ਕੇ ਸੁਆਹ ਹੋ ਗਿਆ | ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਿਹਰ 1 ਵਜੇ ਦੇ ਕਰੀਬ ਬੰਗਾਲੀ ਡਾਬੇ ਦੇ ਨਜ਼ਦੀਕ ਪਿੰਡ ਸੇਖੂਪੁਰਾ ਵਾਲੇ ਪਾਸੇ ਕਣਕ ਨੂੰ ਅੱਗ ਲੱਗ ਗਈ ਜਿਸ ਨਾਲ ਜਗਦੇਵ ਸਿੰਘ ਪੁੱਤਰ ਅਮਰ ਸਿੰਘ ਵਾਸੀ ਗੁੜੇ ਦੀ ਡੇਢ ਏਕੜ ਕਣਕ ਤੇ ਸਾਢੇ 3 ਏਕੜ ਨਾੜ ਅਤੇ ਗੁਰਚਰਨ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਗੁੜੇ ਦੀ ਸਾਢੇ 4 ਏਕੜ ਕਣਕ ਸੜ ਕੇ ਸੁਆਹ ਹੋ ਗਈ | ਇਸ ਮੌਕੇ ਜਿਵੇਂ ਹੀ ਅੱਗ ਲੱਗਣ ਦਾ ਪਿੰਡ ਗੁੜੇ ਤੇ ਸੇਖੂਪੁਰਾ ਦੇ ਵਿਚ ਪਤਾ ਲੱਗਾ ਤਾਂ ਮੌਕੇ 'ਤੇ ਨੌਜਵਾਨ ਵੀਰ ਟਰੈਕਟਰ ਲੈ ਕੇ ਪਹੁੰਚੇ ਤੇ ਨਾਲ ਹੀ ਫਾਇਰ ਬਿ੍ਗੇਡ ਗੱਡੀ ਵੀ ਮੌਕੇ 'ਤੇ ਪਹੁੰਚੀ ਤੇ ਸਖ਼ਤ ਮਿਹਨਤ ਕਰਦਿਆਂ ਅੱਗ 'ਤੇ ਕਾਬੂ ਪਾਇਆ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀਆਂ 'ਚ ਲਿਫਟਿੰਗ ਨਾ ਹੋਣ ਕਰਕੇ ਬੀਕੇਯੂ (ਧਨੇਰ) ਵਲੋਂ ਸਰਕਾਰ ਤੇ ਖ਼ਰੀਦ ਏਜੰਸੀਆਂ ਨੂੰ 24 ਘੰਟਿਆਂ ਦਾ ਅਲਟੀ... ਅਗਲੀ ਖ਼ਬਰ ਮੁਰਾਦ ਜਸਵੀਰ ਸਿੰਘ ਗਿੱਲ ਸਬ-ਡਵੀਜ਼ਨ ਰਾਏਕੋਟ ਦੇ ਡੀ.ਐੱਸ.ਪੀ. ਨਿਯੁਕਤ, ਚਾਰਜ ਸੰਭਾਲਿਆ
Ad Position 24