ਇਆਲੀ/ਥਰੀਕੇ, 21 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਰੋਡ) ਕੰਚਨ ਕਾਲੋਨੀ ਵਿਖੇ ਏ.ਜੇ.ਐੱਸ. ਫਿਜ਼ਿਉਥਰੈਪੀ ਹਸਪਤਾਲ ਅਤੇ ਰਿਹਬਿਲਿਟੇਸ਼ਨ ਸੈਂਟਰ ਵਲੋਂ ਇਕ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ | ਹਸਪਤਾਲ ਦੇ ਪ੍ਰਮੁੱਖ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਡਾਕਟਰੀ ਜਾਂਚ ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਅੱਖਾਂ, ਦੰਦਾ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਦਿੱਕਤਾਂ ਅਤੇ ਹੋਰ ਆਮ ਸਿਹਤ ਸਬੰਧੀ ਬਿਮਾਰੀਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ | ਫਿਜ਼ਿਉਥਰੈਪੀ ਦੇ ਮਾਹਿਰ ਡਾ. ਅਭੇਜੀਤ ਸਿੰਘ ਨੇ ਕਿਹਾ ਕਿ ਫਿਜ਼ਿਉਥਰੈਪੀ ਦੇ ਇਲਾਜ ਲਈ ਪੂਰੇ ਉੱਤਰ ਭਾਰਤ ਵਿਚ ਪਹਿਲਾ ਪ੍ਰਾਈਵੇਟ ਹਸਪਤਾਲ ਹੈ, ਜਿਸ ਵਿਚ ਬਿਲਕੁਲ ਅਤਿਆਧੁਨਿਕ ਵਿਦੇਸ਼ੀ ਮਸ਼ੀਨਰੀ ਅਤੇ ਉਪਕਰਨ ਲਗਾਏ ਗਏ ਹਨ | ਉਨ੍ਹਾਂ ਦੱਸਿਆ ਇਸ ਮੌਕੇ ਲੈਬਾਰਟਰੀ ਟੈੱਸਟ ਜਿਵੇਂ ਸ਼ੂਗਰ, ਐੱਚ.ਬੀ. ਟੈੱਸਟ, ਬਿਲਕੁਲ ਮੁਫ਼ਤ ਕੀਤੇ ਗਏ, ਇਸ ਤੋਂ ਇਲਾਵਾ ਕਾਫ਼ੀ ਟੈੱਸਟਾਂ 'ਤੇ ਵਿਸ਼ੇਸ਼ ਤੌਰ 'ਤੇ ਛੋਟ ਦਿੱਤੀ ਗਈ | ਉਨ੍ਹਾਂ ਕਿਹਾ ਕਿ ਵਾਲਾਂ ਦੀ ਟਰਾਂਸਪਲਾਂਟ ਅਤੇ ਫਿਜ਼ਿਉਥਰੈਪੀ ਤੇ ਵਿਸ਼ੇਸ਼ ਛੋਟ ਦਿੱਤੀ ਗਈ | ਇਸ ਕੈਂਪ ਵਿਚ ਚਾਰ ਸੋ ਦੇ ਕਰੀਬ ਲੋਕਾਂ ਨੇ ਆਪਣੇ ਸਰੀਰ ਦੇ ਟੈੱਸਟ ਕਰਵਾ ਕੇ ਕੈਂਪ ਦਾ ਲਾਭ ਲਿਆ |