01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਲਾਇਨਜ਼ ਕਲੱਬ ਜਗਰਾਉਂ ਮੇਨ ਦੀ ਸਾਲ 2026-27 ਲਈ ਨਵੀਂ ਟੀਮ ਦਾ ਗਠਨ

Ad Position 21
No active advertisement
ਅਜੀਤ ਡੈਸਕ 24-04-2026
• ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਪ੍ਰਧਾਨ ਤੇ ਪਰਮਵੀਰ ਸਿੰਘ ਗਿੱਲ ਸੈਕਟਰੀ ਬਣੇ
ਜਗਰਾਉਂ, 23 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਮੇਨ ਦੀ ਅਹਿਮ ਮੀਟਿੰਗ ਕਲੱਬ ਐੱਮ.ਜੇ.ਐੱਫ. ਲਾਈਨ ਪ੍ਰਧਾਨ ਕੰਵਲਜੀਤ ਸਿੰਘ ਮੱਲਾ ਦੀ ਸਰਪ੍ਰਸਤੀ ਹੇਠ ਹੋਈ | ਮੀਟਿੰਗ ਸੰਬੰਧੀ ਪੀ.ਆਰ.ਓ. ਲਾਈਨ ਹਰਪ੍ਰੀਤ ਸਿੰਘ ਸੱਗੂ ਨੇ ਦੱਸਿਆ ਕਿ ਸਾਲ 2026-27 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਨਵੀਂ ਟੀਮ ਵਿਚ ਐੱਮ.ਜੇ.ਐੱਫ. ਲਾਈਨ ਮਹਿੰਦਰ ਸਿੰਘ ਸਿੱਧਵਾਂ ਐਡਵੋਕੇਟ ਨੂੰ ਪ੍ਰਧਾਨ, ਐੱਮ.ਜੇ.ਐੱਫ. ਲਾਈਨ ਪਰਮਵੀਰ ਸਿੰਘ ਗਿੱਲ ਨੂੰ ਸੈਕਟਰੀ ਅਤੇ ਐੱਮ.ਜੇ.ਐੱਫ. ਲਾਈਨ ਗੁਰਜੋਤ ਸਿੰਘ ਗਰੇਵਾਲ ਨੂੰ ਕੈਸ਼ੀਅਰ ਚੁਣਿਆ ਗਿਆ | ਇਸ ਤੋਂ ਇਲਾਵਾ ਬਾਕੀ ਟੀਮ ਚੁਣਨ ਦਾ ਅਧਿਕਾਰ ਪ੍ਰਧਾਨ ਨੂੰ ਸੌਂਪਿਆ ਗਿਆ | ਨਵੇਂ ਚੁਣੇ ਅਹੁਦੇਦਾਰਾਂ ਨੂੰ ਮੈਂਬਰਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨਾਂ ਤੋਂ ਉਮੀਦ ਜਤਾਈ ਗਈ ਕਿ ਉਹ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਉਣਗੇ | ਇਸ ਮੌਕੇ ਨਵੇਂ ਪ੍ਰਧਾਨ ਮਹਿੰਦਰ ਸਿੰਘ ਸਿੱਧਵਾਂ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਣਗੇ | ਮੀਟਿੰਗ ਦੇ ਅੰਤ 'ਚ ਸਾਰੇ ਮੈਂਬਰਾਂ ਨੇ ਕਲੱਬ ਦੀ ਭਲਾਈ ਅਤੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ | ਇਸ ਮੌਕੇ ਜ਼ੋਨ ਚੇਅਰਮੈਨ ਐੱਮ.ਜੇ.ਐੱਫ. ਲਾਈਨ ਅਮਰਿੰਦਰ ਸਿੰਘ, ਪੀ. ਐੱਮ. ਜੇ. ਐੱਫ. ਲਾਈਨ ਦਵਿੰਦਰ ਸਿੰਘ ਤੂਰ, ਲਾਈਨ ਇੰਦਰਪਾਲ ਸਿੰਘ ਢਿੱਲੋਂ, ਐੱਮ. ਜੇ. ਐੱਫ. ਲਾਈਨ ਹਰਮਿੰਦਰ ਸਿੰਘ ਬੋਪਾਰਾਏ, ਐੱਮ. ਜੇ. ਐੱਫ. ਲਾਈਨ ਗੁਰਜੋਤ ਸਿੰਘ ਗਰੇਵਾਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਨਿਯੁਕਤ ਕਰਨ 'ਤੇ ਹਲਕਾ ਰਾਏਕੋਟ ਦੇ ਆਗੂਆਂ... ਅਗਲੀ ਖ਼ਬਰ ਇਯਾਲੀ ਦੇ ਪੰਥਕ ਏਕਤਾ ਕਮੇਟੀ ਦੇ ਕਨਵੀਨਰ ਬਣਨ ਨਾਲ ਹਰ ਪਾਸੇ ਪੰਥਕ ਲਹਿਰ ਜ਼ੋਰ ਫੜਨ ਲੱਗੀ-ਬੀਰਮੀ
Ad Position 24