ਪੱਖੋਵਾਲ-ਸਰਾਭਾ, 24 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਲਾਗਲੇ ਪਿੰਡ ਲੀਲ੍ਹ 'ਚ ਅੱਜ ਸਕੂਲ ਬੱਸ ਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਮਾਲਕ ਅਮਨਦੀਪ ਸਿੰਘ ਰਾਏਕੋਟ ਨੇ ਦੱੱਸਿਆ ਕਿ ਉਹ ਆਪਣੀ ਕਾਰ ਨੰਬਰ ਪੀ.ਬੀ.-56 0003 'ਚ ਪਰਿਵਾਰ ਨਾਲ ਸਵਾਰ ਹੋ ਕੇ ਲੀਲ੍ਹ ਵਿਚੋਂ ਲੰਘ ਰਹੇ ਸਨ ਕਿ ਸਰਾਭਾ ਪਿੰਡ ਵਾਲੇ ਚੌਂਕ ਨਜ਼ਦੀਕ ਪੁੱਜਣ 'ਤੇ ਮੋੜ ਮੁੜਨ ਸਮੇਂ ਉਨ੍ਹਾਂ ਦੀ ਕਾਰ ਕੇ.ਬੀ.ਐੱਮ. ਸਕੂਲ ਹਲਵਾਰਾ ਦੀ ਬੱਸ ਪੀ.ਬੀ. 10 ਏ.ਏ. 4145 ਨਾਲ ਟਕਰਾ ਗਈ ਜਿਸ ਦੌਰਾਨ ਬੱਸ 'ਚ ਸਵਾਰ ਸਕੂਲੀ ਬੱੱਚਿਆ ਤੇ ਕਾਰ ਸਵਾਰ ਵਾਲ-ਵਾਲ ਬੱਚ ਗਏ | ਬੱਸ ਨੂੰ ਪਿੰਡ ਕੈਲੇ ਦਾ ਡਰਾਇਵਰ ਅਮਰਜੀਤ ਸਿੰਘ ਚਲਾ ਰਿਹਾ ਸੀ | ਮੌਕੇ 'ਤੇ ਇੱਕਤਰ ਪਿੰਡ ਵਾਸੀਆਂ ਨੇ ਸਾਰੇ ਸਵਾਰਾਂ ਨੂੰ ਪਾਣੀ ਪਿਆ ਕੇ ਅੱਗੇ ਭੇਜ ਦਿੱਤਾ | ਕਾਰ ਸਵਾਰ ਦੀ ਸ਼ਿਕਾਇਤ 'ਤੇ ਥਾਣਾ ਸੁਧਾਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ |