ਮੁੱਲਾਂਪੁਰ-ਦਾਖਾ, 24 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਐੱਸ. ਐੱਮ. ਐੱਲ. ਮੈਮੋਰੀਅਲ ਕਾਲਜ ਆਫ਼ ਨਰਸਿੰਗ ਭਨੋਹੜ ਵਿਖੇ ਕਾਲਜ ਪਿ੍ੰਸੀਪਲ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਮੁੱਚੇ ਪ੍ਰੋਫ਼ੈਸਰਾਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਰਲਕੇ ਧਰਤੀ ਦਿਵਸ ਮਨਾਇਆ ਗਿਆ | ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ 'ਚ ਬੀ.ਐੱਸ.ਸੀ ਨਰਸਿੰਗ, ਜੀ.ਐਨ.ਐਮ ਅਤੇ ਹੋਰ ਕੋਰਸਾਂ ਦੇ ਵਿਦਿਆਰਥੀਆਂ ਵਲੋਂ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਮਾਡਲ ਪ੍ਰਦਰਸ਼ਨੀ ਕਰਵਾਈ ਗਈ | ਵਿਦਿਆਰਥੀਆਂ ਵਲੋਂ ਪਰਿਆਵਰਣ-ਮਿਤਰ ਸਮੱਗਰੀ ਨਾਲ ਸੁੰਦਰ ਮਾਡਲ ਤਿਆਰ ਕੀਤੇ ਗਏ, ਜਿਨ੍ਹਾਂ ਰਾਹੀਂ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ | ਇਸ ਸਮਾਰੋਹ 'ਚ ਉਚੇਚਾ ਪਹੁੰਚੇ ਡਾ: ਬੀ.ਐੱਲ. ਬਾਂਸਲ, ਡਾ. ਵਰੁਣ ਬਾਂਸਲ, ਡਾ. ਗੀਤਿਕਾ ਬਾਂਸਲ ਵਿਦਿਆਰਥੀਆਂ ਵਲੋਂ ਲਗਾਈ ਗਈ ਪ੍ਰਦਰਸ਼ਨੀ ਦੀ ਸਰਾਹਨਾ ਕੀਤੀ ਗਈ | ਵਿਦਿਆਰਥੀ, ਅਧਿਆਪਕਾਂ ਨੂੰ ਨਾਲ ਲੈ ਕੇ ਕਾਲਜ ਦੇ ਪ੍ਰਬੰਧਕ ਬਾਸਲ ਪਰਿਵਾਰ ਵਲੋਂ ਹਰਿਆਵਲ ਤਹਿਤ ਪੌਦਾ ਲਗਾਇਆ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਸਮੇਂ ਡਾ: ਬੀ.ਐੱਲ ਬਾਂਸਲ ਦੱਸਿਆ ਕਿ ਧਰਤੀ ਦਿਵਸ ਮਨਾਉਣ ਲਈ ਹਰ ਸਾਲ ਇਕ ਥੀਮ ਦਿੱਤਾ ਜਾਂਦਾ, ਜਿਸ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ, ਸਾਲ 2026 ਦਾ ਥੀਮ ਅਵਰ ਪਲੈਨਟ, ਅਵਰ ਪਾਵਰ ਭਾਵ ਸਾਡਾ ਗ੍ਰਹਿ ਸਾਡੀ ਸ਼ਕਤੀ | ਉਨ੍ਹਾਂ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਮਨਾਉਣਾ ਤਾਂ ਹੀ ਸਫ਼ਲ ਰਹੇਗਾ, ਜੇਕਰ ਅਸੀਂ ਧਰਤੀ ਨੂੰ ਜ਼ਹਿਰੀਲਾ ਅਤੇ ਗੰਧਲਾ ਹੋਣ ਤੋਂ ਬਚਾਈਏ |