14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮÏਕੇ ਜਾਗਰੂਕਤਾ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 25-04-2026
ਆਲਮਗੀਰ, 24 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਦਿਆਰਥੀਆਂ ਨੂੰ ਗ੍ਰਹਿ ਧਰਤੀ ਬਾਰੇ ਜਾਗਰੂਕ ਕਰਨ ਲਈ ਦੀ ਮਨਸ਼ਾ ਨਾਲ ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਕੈਂਪਸ ਵਿਚ ਵਿਸ਼ਵ ਧਰਤੀ ਦਿਵਸ ਮਨਾਇਆ¢ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਕੈਂਪਸ ਵਿਚ ਇਕ ਵਾਤਾਵਰਣ ਰੈਲੀ ਕੱਢੀ¢ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਨਾਅਰੇ ਲਿਖੇ ਹੋਏ ਸਨ | ਉਤਸ਼ਾਹੀ ਵਿਦਿਆਰਥੀ ਧਰਤੀ, ਪਾਣੀ ਅਤੇ ਵਾਤਾਵਰਣ ਨਾਲ ਸਬੰਧਿਤ ਨਾਅਰੇ ਲਗਾ ਰਹੇ ਸਨ¢ ਵਾਤਾਵਰਣ ਪ੍ਰੇਮੀਆਂ ਨੇ ਸਕੂਲ ਕੈਂਪਸ ਦੀ ਸਫ਼ਾਈ ਕੀਤੀ ਅਤੇ ਪÏਦੇ ਲਗਾਏ¢ ਸਕੂਲ ਦੇ ਮਾਲੀਆਂ ਨੇ ਫਲਦਾਰ ਪÏਦਿਆਂ ਦੇ ਨਾਲ ਨਾਲ ਫੁੱਲਦਾਰ ਅਤੇ ਛਾਂਦਾਰ ਪÏਦੇ ਲਗਾਉਣ ਵਿਚ ਵਿਦਿਆਰਥੀਆਂ ਦੀ ਮਦਦ ਕੀਤੀ¢ ਪ੍ਰਾਇਮਰੀ ਇੰਚਾਰਜ ਜਸਮੀਨ ਕÏਰ ਨੇ ਸਾਰੇ ਵਿਦਿਆਰਥੀਆਂ ਦਾ ਪÏਦੇ ਲਗਾਉਣ ਲਈ ਧੰਨਵਾਦ ਕੀਤਾ¢ ਸਕੂਲ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸਾਫ਼ ਅਤੇ ਹਰਾ ਭਰਾ ਬਣਾਉਣ ਲਈ ਪÏਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ¢ ਹਰ ਬੱਚੇ ਨੂੰ ਆਪਣੇ ਜਨਮਦਿਨ 'ਤੇ ਵੀ ਪÏਦੇ ਲਗਾਉਣੇ ਚਾਹੀਦੇ ਹਨ¢ ਉਨ੍ਹਾਂ ਵਿਦਿਆਰਥੀਆਂ ਨੂੰ ਕੈਂਪਸ ਅਤੇ ਆਪਣੇ ਆਲ਼ੇ -ਦੁਆਲੇ ਦੇ ਖੇਤਰਾਂ ਵਿਚ ਸਫ਼ਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਸਿਹਤ ਜਾਗਰੂਕਤਾ ਸੈਸ਼ਨ ਲਾਇਆ ਅਗਲੀ ਖ਼ਬਰ ਕਣਕ ਦੀ ਸਾਰਟੇਜ਼ ਲਈ ਜ਼ਿੰਮੇਵਾਰ ਨਹੀਂ ਹੋਣਗੇ ਆੜ੍ਹਤੀਏ, ਸਰਕਾਰ ਨੂੰ ਦਿੱਤਾ ਅਲਟੀਮੇਟਮ
Ad Position 24