14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਇਯਾਲੀ ਦੇ ਪੰਥਕ ਏਕਤਾ ਕਮੇਟੀ ਦੇ ਕਨਵੀਨਰ ਬਣਨ ਨਾਲ ਹਲਕੇ 'ਚ ਖੁਸ਼ੀ ਦੀ ਲਹਿਰ-ਰਾਮ ਆਸਰਾ ਚੱਕ

Ad Position 21
No active advertisement
ਅਜੀਤ ਡੈਸਕ 25-04-2026
ਹੰਬੜਾਂ, 24 ਅਪ੍ਰੈਲ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਕਮੇਟੀ ਦਾ ਕਨਵੀਨਰ ਬਣਾਏ ਜਾਣ ਨਾਲ ਹਲਕਾ ਦਾਖਾ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਥੇ ਵਿਧਾਇਕ ਇਯਾਲੀ ਮੁੜ ਹਲਕਾ ਦਾਖਾ ਦਾ ਕਿਲ੍ਹਾ ਸਰ ਕਰਨਗੇ ਉੱਥੇ ਸੂਬੇ 'ਚ ਉੱਠ ਰਹੀ ਪੰਥਕ ਲਹਿਰ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰਨਗੇ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਜਥੇ: ਰਾਮ ਆਸਰਾ ਸਿੰਘ ਚੱਕ ਨੇ ਸ: ਇਯਾਲੀ ਨੂੰ ਕਨਵੀਨਰ ਬਣਨ ਦੀ ਵਧਾਈ ਦਿੰਦਿਆਂ ਕੀਤਾ ਤੇ ਦਾਅਵਾ ਕੀਤਾ ਕਿ ਸੂਬੇ 'ਚ ਪੰਥਕ ਲਹਿਰ 'ਆਪ' ਸਮੇਤ ਵਿਰੋਧੀ ਪਾਰਟੀਆਂ ਦਾ ਪੱਤਾ ਸਾਫ਼ ਕਰੇਗੀ | ਉਨ੍ਹਾਂ ਹੋਰ ਕਿਹਾ ਕਿ ਅੱਜ ਲੋਕ ਸਮੇਂ ਦੀਆਂ ਸਰਕਾਰਾਂ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਤੋਂ ਦੁਖੀ ਹਨ ਤੇ ਸੂਬੇ 'ਚ ਪੰਥਕ ਮੁੱਦਿਆਂ 'ਤੇ ਪਹਿਰਾ ਦੇਣ ਵਾਲੀ ਪੰਥਕ ਧਿਰ ਨੂੰ ਲਿਆਉਣ ਲਈ ਉਤਾਵਲੇ ਹਨ | ਸ: ਰਾਮ ਆਸਰਾ ਚੱਕ ਨੇ ਹੋਰ ਕਿਹਾ ਕਿ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਸਿੱਖ ਮਸਲਿਆਂ ਨੂੰ ਅਣਗੌਲਿਆ ਕੀਤਾ ਤੇ ਇੱਥੋਂ ਤੱਕ ਕਿ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਹੋਰ ਸੰਗੀਨ ਜੁਰਮਾਂ 'ਚ ਜੇਲ੍ਹ 'ਚ ਬੰਦ ਸਜਾ ਭੁਗਤ ਰਹੇ ਲੋਕਾਂ ਨੂੰ ਪੈਰੋਲ 'ਤੇ ਬਾਹਰ ਭੇਜਿਆ ਜਾ ਰਿਹਾ ਹੈ, ਜਿਸ ਲਈ ਸੂਬੇ ਦੇ ਲੋਕ ਪੰਥਕ ਧਿਰ ਨੂੰ ਅੱਗੇ ਲਿਆਉਣਗੇ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਸਿੱਖ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਸਿਹਤ ਜਾਗਰੂਕਤਾ ਸੈਸ਼ਨ ਲਾਇਆ
Ad Position 24