ਮੁੱਲਾਂਪੁਰ-ਦਾਖਾ, 24 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਨਵੰਬਰ 27 ਸਾਲ 1989 ਨੂੰ ਹੋਂਦ ਵਿਚ ਆਈ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਦੇ ਬੇਹੱਦ ਕਰੀਬੀ ਅਤੇ ਪਾਰਟੀ ਦੀਆਂ ਮੁੱਢਲੀਆਂ ਸਫ਼ਾਂ ਵਿਚ ਰਹਿ ਕੇ ਕੰਮ ਕਰਨ ਵਾਲੇ ਜਸਵੰਤ ਸਿੰਘ ਸੁਧਾਰੀਆ ਦਾ ਦਿਹਾਂਤ ਹੋ ਗਿਆ | ਮੰਡੀ ਮੁੱਲਾਂਪੁਰ ਦਾਖਾ ਦੇ ਸ਼ਮਸ਼ਾਨਘਾਟ ਵਿਖੇ ਸੁਧਾਰੀਏ ਜਸਵੰਤ ਸਿੰਘ ਦੀ ਚਿਖਾ ਨੂੰ ਅਗਨੀ ਉਸ ਦੇ ਛੋਟੇ ਭਰਾਤਾ ਸਤਨਾਮ ਸਿੰਘ, ਇਕਲੌਤੇ ਪੁੱਤਰ ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰੀਆ, ਦੋਵੇਂ ਦਾਮਾਦ, ਪੋਤਰੇ ਜਸਜੋਤ ਸਿੰਘ ਵਲੋਂ ਦਿੱਤੀ ਗਈ | ਤੇਈ ਨਵੰਬਰ 2011 ਨੂੰ ਲੋਕ ਭਲਾਈ ਪਾਰਟੀ ਦੇ ਅਕਾਲੀ ਦਲ ਵਿਚ ਰਲੇਵੇਂ ਬਾਅਦ ਜਸਵੰਤ ਸਿੰਘ ਸੁਧਾਰੀਆ ਹਲਕਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੂੰ ਸਮਰਪਿਤ ਹੋ ਗਿਆ | ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ 13 ਵਾਰਡਾਂ ਤੋਂ ਲੈ ਕੇ ਹਲਕਾ ਦਾਖਾ ਦੇ 117 ਪਿੰਡਾਂ, ਪੁਸ਼ਤੈਨੀ ਧਰਤੀ ਗੁਰੂਸਰ ਸੁਧਾਰ ਕਸਬੇ 'ਚ ਲੋਕਾਂ ਨਾਲ ਮੋਹ ਮੁਹੱਬਤ ਦੀ ਮਿਸਾਲ ਜਸਵੰਤ ਸਿੰਘ ਸੁਧਾਰੀਆ ਦੀ ਮੌਤ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਯੂ.ਪੀ. ਸਰਕਾਰ ਦੀ ਕੈਬਨਿਟ ਵਿਚ ਮੰਤਰੀ ਰਹੇ ਬਲਵੰਤ ਸਿੰਘ ਰਾਮੂਵਾਲੀਆ, ਹਲਕਾ ਦਾਖਾ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ, ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਹੋਰਨਾਂ ਉਨ੍ਹਾਂ ਦੇ ਸਪੁੱਤਰ ਵਿੱਕੀ ਸੁਧਾਰੀਆ ਨਾਲ ਦੁੱਖ ਸਾਂਝਾ ਕੀਤਾ | ਜਸਵੰਤ ਸਿੰਘ ਦੇ ਸੰਸਕਾਰ ਸਮੇਂ ਗੁਰੂ ਅਰਜਨ ਦੇਵ ਜੀ ਛਬੀਲ ਕਮੇਟੀ ਦੇ ਸਰਪ੍ਰਸਤ ਰਵਿੰਦਰ ਸਿੰਘ ਰਵੀ, ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਦੁਕਾਨਦਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਚਰਨਜੀਤ ਚੰਨੀ ਅਰੋੜਾ, ਸਾਧੂ ਰਾਮ ਮੰਡਿਆਣੀ, ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਦੋਵੇਂ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਅਮਿਤ ਕੁਮਾਰ ਹਨੀ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਕੌਂਸਲਰ ਸਜਨ ਬਾਂਸਲ, ਜਗਤਾਰ ਸਿੰਘ ਧਾਲੀਵਾਲ, ਸੁਭਾਸ਼ ਬਾਂਸਲ ਸੁਧਾਰ, ਸੰਜੀਵ ਕੁਮਾਰ ਟੋਨੀ ਨਰੂਲਾ, ਸੁਖਪ੍ਰੀਤ ਸਿੰਘ, ਰਾਜ ਸ਼ਰਮਾ ਮਾਧੋ ਰਾਮ ਮੈਡੀਕਲ ਵਾਲੇ, ਰਾਜ ਜੋਸ਼ੀ, ਆੜ੍ਹਤੀ ਨਰਿੰਦਰ ਸਿੰਘ ਬੜੈਚ, ਕਾਮਰੇਡ ਸਤਨਾਮ ਸਿੰਘ ਬੜੈਚ, ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਰਿਸ਼ਬਦੀਪ ਸਿੰਘ, ਮੁੱਲਾਂਪੁਰ ਦਾਖਾ ਸ਼ਹਿਰ 'ਚ ਵੱਖ-ਵੱਖ ਪੰਜਾਬੀ-ਹਿੰਦੀ ਅਖ਼ਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਪੱਤਰਕਾਰ, ਪ੍ਰੈੱਸ ਫੋਟੋਗ੍ਰਾਫ਼ਰ, ਸੰਦੀਪ ਸਿੰਘ ਫੱਲੇਵਾਲੀਆ, ਰਜਿੰਦਰ ਸਿੰਘ ਬੱਬੀ ਬੇਕਰੀ, ਪੀ.ਐੱਨ.ਬੀ ਬੈਂਕ ਮੈਨੇਜਰ ਪਰਮਜੀਤ ਸਿੰਘ, ਲੈਕ: ਗੁਰਸੇਵਕ ਸਿੰਘ ਤਲਵੰਡੀ, ਬਲਦੇਵ ਸਿੰਘ ਢੱਟ, ਆੜ੍ਹਤੀ ਵਿੱਕੀ ਮਲਹੋਤਰਾ, ਗੁਰਪ੍ਰੀਤ ਸਿੰਘ ਖ਼ਾਲਸਾ, ਕੰਵਰਜੀਤ ਸਿੰਘ ਖ਼ਾਲਸਾ, ਇੰਦਰਪਾਲ ਸਿੰਘ ਬੱਬੂ, ਕਮਲ ਕੌੜਾ, ਆੜ੍ਹਤੀ ਕਿ੍ਸ਼ਨ ਧੋਤੀਵਾਲਾ, ਰੂਪ ਬਸੰਤ ਸਿੰਘ ਬੜੈਚ, ਅਵਤਾਰ ਸਿੰਘ (ਚੇਤਨ ਸੰਨਜ਼), ਰਾਮਾ ਧੂਰੀਆ, ਅਸ਼ੋਕ ਗੁਪਤਾ, ਸੈਂਕੜੇ ਹੋਰ ਜਸਵੰਤ ਸਿੰਘ ਸੁਧਾਰੀਆ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਏ | ਚਰਨਜੀਤ ਸਿੰਘ ਖ਼ਾਲਸਾ ਅਨੁਸਾਰ ਸਵ: ਜਸਵੰਤ ਸਿੰਘ ਸੁਧਾਰੀਆ ਨਮਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖੰਡ ਪਾਠ ਦੇ ਭੋਗ ਉਪਰੰਤ ਸ਼ਬਦ ਕੀਰਤਨ, ਅੰਤਿਮ ਅਰਦਾਸ ਦਿਨ ਸੋਮਵਾਰ, 27 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਵਿਖੇ ਦੁਪਹਿਰ 1 ਵਜੇ ਹੋਵੇਗੀ |