ਹਠੂਰ, 24 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਜਥੇਦਾਰ ਹਰਬੰਸ ਸਿੰਘ ਦੇਹੜਕਾ ਤੇ ਉਨ੍ਹਾਂ ਦੇ ਸਪੁੱਤਰ ਜਗਰੂਪ ਸਿੰਘ ਸਿੱਧੂ ਨਮਿੱਤ ਅੱਜ ਗੁਰਦੁਆਰਾ ਸੰਤ ਬਾਬਾ ਫਤਹਿ ਸਿੰਘ ਪਿੰਡ ਦੇਹੜਕਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ | ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਨਮਿੱਤ ਅਰੰਭ ਦੋ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ, ਉਪਰੰਤ ਗੁਰਦੁਆਰਾ ਸੰਤ ਬਾਬਾ ਫਤਹਿ ਸਿੰਘ ਵਿਖੇ ਰਾਗੀ ਭਾਈ ਪਿੰਦਰਪਾਲ ਸਿੰਘ ਨੇ ਸ਼ਬਦ ਕੀਰਤਨ ਕੀਤਾ | ਅੰਤਿਮ ਅਰਦਾਸ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਸਾਬਕਾ ਵਿਧਾਇਕ ਐੱਸ.ਆਰ ਕਲੇਰ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬੇਸ਼ੱਕ ਇਕੋ ਪਰਿਵਾਰ 'ਚੋਂ ਦੋ ਜੀਆਂ ਦਾ ਇਕੱਠੇ ਚਲੇ ਜਾਣਾ ਪਰਿਵਾਰ ਲਈ ਵੱਡਾ ਘਾਟਾ ਹੈ, ਪਰ ਦੂਜੇ ਪਾਸੇ ਅਜਿਹੀ ਮੌਤ ਜਿਸ ਨੂੰ ਹਰ ਕੋਈ ਲੋਚਦਾ, ਇਨ੍ਹਾਂ ਪਿਉ-ਪੁੱਤ ਦੀ ਇਕੱਠਿਆਂ ਮੌਤ ਹੋਣੀ ਆਪਣੇ-ਆਪ 'ਚ ਇਕ ਮਿਸਾਲ ਹੈ ਅਤੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਗੁਰੂ ਘਰ ਸੇਵਾ ਕਰਦਿਆਂ ਅਕਾਲ ਚਲਾਣਾ ਕਰਨਾ, ਸੱਚਮੁੱਚ ਸੱਚਖੰਡ ਵਾਸਾ ਕਰਨਾ ਹੈ ਅਤੇ ਇਹ ਪਿਉ-ਪੁੱਤ ਦੀ ਆਪਸੀ ਪਿਆਰ ਦੀ ਉਦਾਰਹਨ ਹੈ, ਜੋ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 75 ਸਾਲਾਂ 'ਚ ਪਹਿਲੀ ਵਾਰ ਦੇਖੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਇਸ ਮੌਕੇ ਕਿਹਾ ਕਿ ਜਥੇਦਾਰ ਅਤੇ ਇਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਟਕਸਾਲੀ ਅਕਾਲੀ ਪਰਿਵਾਰ ਹੈ ਅਤੇ ਜਿੱਥੇ, ਜਿਸ ਨਾਲ ਖੜਦੇ ਸਨ, ਉਸ ਨਾਲ ਤਨਦੇਹੀ ਨਾਲ ਨਿਭਾਉਂਦੇ ਸਨ | ਉਨਾਂ੍ਹ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਨਾਲ ਅਥਾਹ ਪਿਆਰ ਸੀ, ਬੇਸ਼ੱਕ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੋ ਮੌਤਾਂ ਨਾਲ ਵੱਡਾ ਘਾਟਾ ਪਿਆ, ਪਰ ਉਨ੍ਹਾਂ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵੱਡਾ ਘਾਟਾ ਪਿਆ ਹੈ | ਪਾਰਟੀ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੀ ਹੈ | ਆਈਆਂ ਸੰਗਤਾਂ ਦਾ ਧੰਨਵਾਦ ਸਰਪੰਚ ਜਸਵੀਰ ਸਿੰਘ ਸਿੱਧੂ ਨੇ ਕੀਤਾ ਅਤੇ ਸਟੇਜ਼ ਦੀ ਕਾਰਵਾਈ ਗਿਆਨੀ ਭਜਨ ਸਿੰਘ ਨੇ ਚਲਾਈ | ਇਸ ਮੌਕੇ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅੰਗੀਠਾ ਸਾਹਿਬ ਦੇਹੜਕਾ, ਸੁਖਵਿੰਦਰ ਸਿੰਘ ਕੈਨੇਡਾ, ਗੁਰਮੀਤ ਸਿੰਘ ਕੈਨੇਡਾ, ਗੁਰਬਖਸ਼ ਸਿੰਘ ਕੈਨੇਡਾ, ਮੱਘਰ ਸਿੰਘ ਕੈਨੇਡਾ (ਪੋਤਰੇ), ਅਜੀਤ ਸਿੰਘ ਕੈਨੇਡਾ, ਸਾਧੂ ਸਿੰਘ ਧਾਲੀਵਾਲ ਯੂ.ਕੇ., ਸੁਖਦੇਵ ਸਿੰਘ ਧਾਲੀਵਾਲ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਸਤਪਾਲ ਸਿੰਘ ਦੇਹੜਕਾ ਸੰਸਥਾਪਕ ਗਰੀਨ ਪੰਜਾਬ ਮਿਸ਼ਨ, ਰਵਿੰਦਰ ਕੁਮਾਰ ਰਾਜੂ, ਰਾਜਵੀਰ ਸਿੰਘ ਰਾਜਾ ਸੈਕਟਰੀ, ਕਰਮਜੀਤ ਸਿੰਘ ਕੱਕੂ ਸਾਬਕਾ ਸਰਪੰਚ, ਗੁਰਦੀਪ ਸਿੰਘ, ਮਾ. ਬਹਾਦਰ ਸਿੰਘ, ਮਾ. ਜਗਤਾਰ ਸਿੰਘ, ਚਰਨਜੀਤ ਸਿੰਘ ਜਗਰਾਉਂ, ਗੁਰਦੇਵ ਸਿੰਘ ਤਲਵੰਡੀ ਮੱਲ੍ਹੀਆਂ, ਜੀਵਨ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਫੌਜੀ, ਹਰਚੰਦ ਸਿੰਘ ਗਰੇਵਾਲ, ਜਸਵੀਰ ਸਿੰਘ ਲੱਖਾ, ਜਗਰੂਪ ਸਿੰਘ ਲੱਖਾ, ਗੁਰਮੀਤ ਸਿੰਘ ਪੱਪੂ, ਅਜਮੇਰ ਸਿੰਘ ਧਾਲੀਵਾਲ, ਅਮਰ ਸਿੰਘ ਚੱਕੀ ਵਾਲੇ, ਜਸਵੰਤ ਸਿੰਘ ਲੁਧਿਆਣਾ, ਭਗਵੰਤ ਸਿੰਘ ਸੌਂਦ, ਜਥੇਦਾਰ ਅਜਮੇਰ ਸਿੰਘ ਸਿੱਧੂ, ਲਛਮਣ ਸਿੰਘ ਖਹਿਰਾ, ਉਮਰਲ ਸਿੰਘ ਸਿੱਧੂ, ਪਰਮਜੀਤ ਸਿੰਘ ਪੰਚ, ਬਲਜੀਤ ਸਿੰਘ ਪੰਚ, ਅਵਤਾਰ ਸਿੰਘ ਸਿੱਧੂ, ਪ੍ਰਧਾਨ ਬਲਵੰਤ ਸਿੰਘ ਸਿੱਧੂ, ਨਿਰਮਲ ਸਿੰਘ ਖਹਿਰਾ ਸਾਬਕਾ ਸਰਪੰਚ, ਬਿੱਲੂ ਸਿੰਘ ਖਹਿਰਾ ਆਦਿ ਹਾਜ਼ਰ ਸਨ |