26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜਤਿੰਦਰਾ ਗਰੀਨਫੀਲਡ ਸਕੂਲ ਦਾ 10ਵੀਂ ਜਮਾਤ ਨਤੀਜਾ ਮਿਆਰੀ ਸਿੱਖਿਆ ਦਾ ਪ੍ਰਮਾਣ ਬਣਿਆ <br/>

Ad Position 21
No active advertisement
ਅਜੀਤ ਡੈਸਕ 26-04-2026
ਮੁੱਲਾਂਪੁਰ-ਦਾਖਾ, 25 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਆਪਣੀ ਅਕਾਦਮਿਕ ਸ਼ਾਨ ਨੂੰ ਬਰਕਰਾਰ ਰੱਖਦਿਆਂ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ (ਲੁਧਿ:) ਦੇ 10ਵੀਂ ਬੋਰਡ ਨਤੀਜਿਆਂ ਨੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ, ਚੇਅਰਮੈਨ ਡਾ: ਐੱਚ.ਐੱਸ ਧਾਲੀਵਾਲ ਦੇ ਪੜ੍ਹਾਈ ਅਤੇ ਖੇਡਾਂ ਦੇ ਪ੍ਰਬੁੱਧ ਚਿੰਤਕ ਹੋਣ ਦੀ ਗਵਾਹੀ ਭਰ ਦਿੱਤੀ | ਗਰੀਨਫੀਲਡ ਸਕੂਲ ਦਾ ਮੁੱਖ ਦੁਆਰ ਪਾਰ ਕਰਕੇ ਸਿਟਿੰਗ ਰੂਮ 'ਚ ਅਲੱਗ-ਅਲੱਗ ਅਖ਼ਬਾਰਾਂ ਵੇਖ ਕੇ ਲੱਗਦਾ ਕਿ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਸਜਾਵਟੀ ਦੁਨੀਆਂ ਦੀ ਰੰਗਤ ਤੋਂ ਦੂਰ ਧਰਤੀ ਨਾਲ ਜੁੜੇ ਹੋਏ ਹਨ | ਦਸਵੀਂ ਜਮਾਤ ਦੇ 100 ਫ਼ੀਸਦੀ ਨਤੀਜੇ ਵਿਚ ਇਕ ਦਰਜਨ ਵਿਦਿਆਰਥੀਆਂ ਵਲੋਂ 90 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ | ਜਤਿੰਦਰਾ ਗਰੀਨਫੀਲਡ ਸਕੂਲ ਵਿਚ 11ਵੀਂ, 12ਵੀਂ ਜਮਾਤ ਵਿਦਿਆਰਥੀਆਂ ਨੂੰ ਤਜ਼ਰਬੇਕਾਰ ਕੋਚ ਦੁਆਰਾ ਪੀ.ਸੀ.ਐੱਮ. ਪੀ.ਸੀ.ਬੀ, ਸੀ.ਏ ਕੋਚਿੰਗ ਦੇ ਨਾਲ ਆਈ.ਆਈ.ਟੀ, ਜੀ.ਮੇਨ, ਐੱਮ.ਬੀ.ਏ ਲਈ ਤਿਆਰੀ ਵਿਦਿਆਰਥੀਆਂ ਦਾ ਅਗਲੇਰਾ ਭਵਿੱਅ ਤੈਅ ਕਰਦੀ ਹੈ | ਲੜਕੇ-ਲੜਕੀਆਂ ਲਈ ਐੱਨ.ਸੀ.ਸੀ, ਐੱਨ.ਐੱਸ.ਐੱਸ ਯੂਨਿਟ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸੀ ਬਣਾਉਂਦੇ ਹਨ | ਸਕੂਲ ਦੇ ਪਿ੍ੰਸੀਪਲ ਚੰਦਰ ਸ਼ੇਖਰ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ, ਖੇਡਾਂ ਦੇ ਨਾਲ ਬੱਚਿਆਂ 'ਚ ਸਮਾਜਿਕ ਜਾਗਰੂਕਤਾ ਲਈ ਸੈਮੀਨਾਰ ਕਰਵਾਏ ਜਾਂਦੇ ਹਨ | ਜਤਿੰਦਰਾ ਗਰੀਨਫੀਲਡ ਸਕੂਲ 'ਚ ਉੱਚ ਯੋਗਤਾ ਵਾਲਾ ਤਜ਼ਰਬੇਕਾਰ ਸਟਾਫ਼ ਵਿਦਿਆਰਥੀਆਂ ਨੂੰ ਸਮੇਂ ਸਿਰ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ | ਵਿਦਿਆਰਥੀਆਂ ਦੇ ਹਰ ਸਾਲ ਵਧ ਰਹੇ ਦਾਖਲੇ ਸਕੂਲ ਦੇ ਸਿੱਖਿਆ ਪ੍ਰਤੀ ਇਮਾਨਦਾਰ ਹੋਣ ਦੀ ਗਵਾਹੀ ਭਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਐੱਮ.ਪੀ. ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਮਜ਼ਬੂਤ ਹੋਈ-ਪ੍ਰਧਾਨ ਹੰਬੜਾਂ <br/> ਅਗਲੀ ਖ਼ਬਰ ਬਿਜਲੀ ਦੀਆਂ ਤਾਂਰਾਂ ਦੀ ਚੰਗਿਆੜੀ ਨੇ ਫੜਿਆ ਭਾਂਬੜ ਦਾ ਰਾਹ , 70-80 ਕਿੱਲੇ ਨਾੜ ਸੜ ਕੇ ਸੁਆਹ <br/>
Ad Position 24