26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਿਜਲੀ ਦੀਆਂ ਤਾਂਰਾਂ ਦੀ ਚੰਗਿਆੜੀ ਨੇ ਫੜਿਆ ਭਾਂਬੜ ਦਾ ਰਾਹ , 70-80 ਕਿੱਲੇ ਨਾੜ ਸੜ ਕੇ ਸੁਆਹ <br/>

Ad Position 21
No active advertisement
ਅਜੀਤ ਡੈਸਕ 26-04-2026
ਭੂੰਦੜੀ, 25 ਅਪ੍ਰੈਲ (ਕੁਲਦੀਪ ਸਿੰਘ ਮਾਨ)-ਭੂੰਦੜੀ ਤੋਂ ਲੁਧਿਆਣਾ ਰੋਡ 'ਤੇ ਸਥਿਤ ਪਿੰਡ ਗੋਰਾਹੂਰ ਨੇੜੇ ਬਿਜਲੀ ਦੀਆਂ ਤਾਰਾਂ ਤੋਂ ਸਪਾਰਕ ਹੋਣ ਕਾਰਨ ਕਣਕ ਦੇ ਨਾੜ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਮੌਕੇ 'ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਵਿਚੋਂ ਅਚਾਨਕ ਚੰਗਿਆੜੀ ਡਿੱਗਣ ਨਾਲ ਨਾੜ ਨੂੰ ਅੱਗ ਲੱਗ ਗਈ | ਤੇਜ਼ ਹਵਾ ਦੇ ਕਾਰਨ ਅੱਗ ਨੇ ਥੋੜੇ ਸਮੇਂ ਵਿਚ ਹੀ ਭਿਆਨਕ ਰੂਪ ਧਾਰ ਲਿਆ ਅਤੇ ਪੁੜੈਣ ਦਾਣਾ ਮੰਡੀ ਤੱਕ ਫੈਲ ਗਈ | ਅੱਗ 'ਤੇ ਕਾਬੂ ਪਾਉਣ ਲਈ ਕਿਸਾਨਾਂ ਵਲੋਂ ਆਸਪਾਸ ਦੇ ਪਿੰਡਾਂ ਵਿਚ ਐਲਾਨ ਕਰਵਾਕੇ ਟਰੈਕਟਰਾਂ ਦੀ ਮੱਦਦ ਲਈ ਗਈ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭੇਜੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਵੀ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ | ਇਸ ਦੌਰਾਨ ਤਕਰੀਬਨ 70 ਤੋਂ 80 ਕਿੱਲੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ, ਜੋ ਕਿਸਾਨਾਂ ਨੇ ਤੂੜੀ ਬਣਾਉਣ ਲਈ ਸੰਭਾਲ ਕੇ ਰੱਖਿਆ ਹੋਇਆ ਸੀ | ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਕਟਾਈ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਸਿਰਫ਼ ਤੂੜੀ ਬਣਾਉਣ ਦਾ ਕੰਮ ਬਾਕੀ ਸੀ | ਘਟਨਾ ਦੀ ਸੂਚਨਾ ਮਿਲਣ 'ਤੇ ਨੋਡਲ ਅਫ਼ਸਰ ਬਲਵਿੰਦਰ ਸਿੰਘ ਅਤੇ ਕਲਾਸਟਰ ਅਫ਼ਸਰ ਡਾ. ਸ਼ੇਰਅਜੀਤ ਸਿੰਘ ਮੰਡ ਮੌਕੇ 'ਤੇ ਪਹੁੰਚੇ | ਉਨ੍ਹਾਂ ਵਲੋਂ ਪ੍ਰਭਾਵਿਤ ਕਿਸਾਨਾਂ ਨਾਲ ਰਾਬਤਾ ਕਰਕੇ ਨੁਕਸਾਨ ਦੀ ਵਿਸਥਾਰ ਨਾਲ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਤਾਂ ਜੋ ਬਣਦੀ ਭਰਪਾਈ ਕਰਵਾਈ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਦਾ 10ਵੀਂ ਜਮਾਤ ਨਤੀਜਾ ਮਿਆਰੀ ਸਿੱਖਿਆ ਦਾ ਪ੍ਰਮਾਣ ਬਣਿਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਮਹਿਲਾਵਾਂ ਨੂੰ ਸਨਮਾਨ ਭੱਤਾ ਦੇਣ ਦੀ ਸਕੀਮ ਦੀ ਆੜ 'ਚ ਮਹਿਲਾਵਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਹੋਏ...
Ad Position 24