26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਲੌਜ਼ਮ ਸਕੂਲ ਵਿਖੇ 'ਬੈਗ ਲੈੱਸ ਡੇਅ' ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 26-04-2026
ਜਗਰਾਉਂ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਸੀ.ਬੀ.ਐੱਸ.ਈ. ਦੀਆਂ ਹਦਾਇਤਾਂ ਤਹਿਤ ਅੱਜ 'ਬੈਗ ਲੈੱਸ ਡੇਅ' ਮਨਾਉਂਦੇ ਹੋਏ ਕਈ ਗਤੀਵਿਧੀਆਂ ਜਿਵੇਂ ਕਿ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ 'ਮਲੇਰੀਆ ਡੇਅ', ਪਹਿਲੀ ਜਮਾਤ ਦੇ ਬੱਚਿਆਂ ਵਿਚਕਾਰ 'ਫੈਂਸੀ ਡਰੈੱਸ ਮੁਕਾਬਲਾ', ਦੂਸਰੀ ਜਮਾਤ ਦੇ ਵਿਦਿਆਰਥੀ 'ਫਾਇਰ ਲੈੱਸ ਕੁਕਿੰਗ ਮੁਕਾਬਲੇ ਦਾ ਹਿੱਸਾ ਬਣੇ ਅਤੇ ਇਸਦੇ ਨਾਲ ਹੀ ਯੂ.ਕੇ.ਜੀ ਦੇ ਬੱਚਿਆਂ ਵਲੋਂ 'ਮੂਵੀ ਟਾਈਮ' ਗਤੀਵਿਧੀ ਕੀਤੀ ਗਈ | ਹਰ ਇਕ ਵਿਦਿਆਰਥੀ ਵਲੋਂ ਆਪਣੇ ਅੰਦਰ ਦੀ ਪ੍ਰਤਿਭਾ ਨੂੰ ਮਿਹਨਤ ਸਦਕਾ ਪ੍ਰਦਰਸ਼ਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਨਵਨੀਤ ਕੌਰ ਨੇ ਇੰਨ੍ਹਾਂ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਦਕਾ ਵਿਦਿਆਰਥੀ ਵਰਗ ਦੇ ਅੰਦਰ ਦੀ ਕਲਾ ਵਿਚ ਨਿਖਾਰ ਆਉਂਦਾ ਹੈ ਤੇ ਉਹ ਇਸਨੂੰ ਆਪਣੀ ਪੜ੍ਹਾਈ ਨਾਲ ਜੋੜ ਕੇ ਉਸਨੂੰ ਸੌਖੇ ਤਰੀਕੇ ਨਾਲ ਚੰਗੀ ਮੁਹਾਰਤ ਹਾਸਲ ਕਰਨ ਦੇ ਯੋਗ ਹੋ ਜਾਂਦੇ ਹਨ | ਬੈੱਗ ਲੈੱਸ ਵਰਗੇ ਦਿਨ ਮਨਾਉਣ ਨਾਲ ਬੱਚੇ ਆਪਣੇ ਆਪ ਨੂੰ ਇਕ ਦਿਨ ਲਈ ਫਰੈੱਸ਼ ਮਹਿਸੂਸ ਕਰਦੇ ਹਨ ਤੇ ਅਗਲੇ ਦਿਨ ਦੀ ਸ਼ੁਰੂਆਤ ਤੋਂ ਅਖੀਰ ਤੱਕ ਮਿਹਨਤਕਸ਼ ਬਣ ਕੇ ਆਪਣੀ ਪੜ੍ਹਾਈ ਕਰਦੇ ਹੋਏ ਤਣਾਅ-ਮੁਕਤ ਮਹਿਸੂਸ ਕਰਦੇ ਹਨ | ਇਸ ਮੌਕੇ ਸਕੂਲ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਨਾਲ ਚੰਗੇ ਨਤੀਜੇ ਹਾਸਲ ਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸਲੇਮਪੁਰਾ ਦੇ ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਵਿਦਿਆਰਥਣਾਂ ਸਿੱਖ ਮਿਸ਼ਨਰੀ ਪ੍ਰੀਖਿਆ 'ਚ ਮੋਹਰੀ <br/>
Ad Position 24