ਮਲੌਦ, 25 ਅਪਰੈਲ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ 2027 ਵਿੱਚ ਸਰਕਾਰ ਯਕੀਨੀ ਬਣਾਉਣ ਹਿੱਤ ਵਰਕਰਾਂ ਨੂੰ ਨੁੱਕੜ ਮੀਟਿੰਗਾਂ ਦੇ ਰਾਹੀਂ ਲਾਮਬੰਦ ਕਰਨ ਲਈ ਪਿੰਡ ਬੇਰ ਕਲਾਂ ਵਿਖੇ ਜਥੇ. ਹਰਜੀਤ ਸਿੰਘ ਸਾਬਕਾ ਪੰਚ ਦੀ ਘਰ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿੱਚ ਜਥੇ. ਹਰਪਾਲ ਸਿੰਘ ਜੱਲਾ ਮੈਂਬਰ ਐਸ. ਜੀ. ਪੀ. ਸੀ ਅਤੇ ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ, ਹਰਮਿੰਦਰ ਸਿੰਘ ਜਰਗ ਸਾਬਕਾ ਸਰਪੰਚ (ਯੂ. ਐਸ. ਏ) ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਵਿਚਾਰ ਸਾਂਝੇ ਕਰਦਿਆਂ ਬੂਥ ਕਮੇਟੀਆਂ ਬਣਾਉਣ ਤੇ ਜ਼ੋਰ ਦਿੱਤਾ | ਹਰ ਬੂਥ ਕਮੇਟੀ ਮੈਂਬਰ ਨੂੰ 100,100 ਵੋਟ ਤੇ ਬਰੀਕੀ ਦੇ ਨਾਲ ਪਹਿਰਾ ਦੇਣ ਦੀ ਤਾਕੀਦ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਹੈ | ਇਸ ਲਈ ਵੱਡੀ ਗਿਣਤੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵਿਧਾਨਕਾਰਾਂ ਦਾ ਪਹੁੰਚਣਾ ਜ਼ਰੂਰੀ ਹੈ | ਇਸ ਲਈ ਪਾਇਲ ਵਿਧਾਨ ਸਭਾ ਹਲਕੇ ਦਾ ਨੁਮਾਇੰਦਾ ਵੀ ਜ਼ਰੂਰੀ ਹੋਣਾ ਚਾਹੀਦਾ ਹੈ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਵਿਅਕਤੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਟਿਕਟ ਦਿੱਤੀ ਜਾਵੇਗੀ | ਉਸ ਦੀ ਤਨ ਮਨ ਧਨ ਦੇ ਨਾਲ ਮਦਦ ਕੀਤੀ ਜਾਵੇਗੀ | ਉਨ੍ਹਾਂ ਅਪੀਲ ਕੀਤੀ ਕਿ ਪਿੰਡਾਂ ਦੇ ਵਿੱਚ ਗ਼ੁੱਸੇ ਗਿਲੇ ਭੁਲਾ ਕੇ ਇੱਕ ਪਲੇਟਫ਼ਾਰਮ ਦੇ ਇਕੱਠੇ ਹੋਇਆ ਜਾਵੇ ਤਾਂ ਕਿ ਆਉਣ ਵਾਲੇ 2027 ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਣ ਦੇ ਲਈ ਰਾਹ ਪੱਧਰਾ ਹੋਵੇ | ਇਸ ਮੀਟਿੰਗ ਦੇ ਵਿੱਚ ਹਰਜੀਤ ਸਿੰਘ ਬੇਰ ਕਲਾਂ ,ਹਰਜਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ ਪੱਪੀ, ਲਖਬੀਰ ਸਿੰਘ ਲੱਖੀ, ਨਿਰੰਜਨ ਸਿੰਘ, ਜਗਨਨਾਥ ਸਿੰਘ, ਜੋਬਨਪ੍ਰੀਤ ਖਾਨ, ਪਵਨਦੀਪ ਸਿੰਘ, ਚਰਨ ਸਿੰਘ, ਹਰਦੀਪ ਸਿੰਘ, ਰਮਦੀਪ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ ,ਹਰਕਿੰਦਰ ਸਿੰਘ, ਹਰਜੋਤ ਸਿੰਘ, ਛਿੰਦਰਪਾਲ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ |