28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੀਸ ਪਬਲਿਕ ਸਕੂਲ ਭਨੋਹੜ ਵਿਖੇ ਵਚਨਬੱਧਤਾ (ਇਨਵੈਸਟਚਰ) ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 28-04-2026
ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਪੀਸ ਪਬਲਿਕ ਸਕੂਲ ਲੁਧਿਆਣਾ ਨੈਸ਼ਨਲ ਹਾਈਵੇ ਭਨੋਹੜ (ਸਾਹਮਣੇੇ ਵੱਡੀ ਹਵੇਲੀ) ਵਿਖੇ ਸਕੂਲ ਪਿ੍ੰਸੀਪਲ ਸੀ.ਕੇ.ਜੀਜਾ ਦੀ ਅਗਵਾਈ ਹੇਠ ਸਕੂਲ ਕੈਬਨਿਟ ਲਈ ਵਚਨਬੱਧਤਾ (ਇਨਵੈਸਟਚਰ) ਸਮਾਰੋਹ ਸਮੇਂ ਸਕੂਲ ਵਿਚ ਅਨੁਸ਼ਾਸਨ ਬਣਾਈ ਰੱਖਣ ਲਈ ਸਕੂਲ ਹੈੱਡ ਬੁਆਏ, ਹੈੱਡ ਗਰਲ ਵਜੋਂ ਵਿਦਿਆਰਥੀਆਂ ਦੀ ਨਿਯੁਕਤੀ ਹੋਈ | ਇਸ ਸਮੇਂ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋਫੈਸਰ ਐੱਸ.ਸੀ. ਜੈਨ, ਡਾਇਰੈਕਟਰ ਊਸ਼ਾ ਜੈਨ ਵਿਸ਼ੇਸ਼ ਸ਼ਮੂਲੀਅਤ ਕੀਤੀ | ਸੀਨੀਅਰ ਵਿੰਗ ਲਈ ਹੈੱਡ ਬੁਆਏ ਇਸ਼ਿਤ ਸੂਦ ਅਤੇ ਅਸੀਮਤ ਭੱਠਲ ਨੇ ਹੈੱਡ ਗਰਲ ਵਜੋਂ ਸਹੁੰ ਚੁੱਕੀ, ਜਦ ਕਿ ਗੁਰਆਸੀਸ ਸਿੰਘ ਅਤੇ ਜੀਵਿਸ਼ਾ ਨੂੰ ਜੂਨੀਅਰ ਵਿੰਗ ਲਈ ਹੈੱਡ ਬੁਆਏ ਅਤੇ ਹੈੱਡ ਗਰਲ ਦੇ ਬੈਜ ਲਗਾਏ ਗਏ | ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ ਜੈਨ, ਡਾਇਰੈਕਟਰ ਊਸ਼ਾ ਜੈਨ ਵਲੋਂ ਚੁਣੇ ਮੁਖੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਹੁਦੇ ਦੀ ਮਰਿਆਦਾ ਨੂੰ ਮੁਖ ਰੱਖਦਿਆ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇ | ਉਨ੍ਹਾਂ ਕਿਹਾ ਕਿ ਸਕੂਲ ਅੰਦਰ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਦੇ ਨਾਲ ਸੇਵਾ, ਇਮਾਨਦਾਰੀ ਅਤੇ ਨਿਮਰਤਾ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ | ਇਸ ਮੌਕੇ ਪੀਸ ਪਬਬਲਿਕ ਸਕੂਲ ਲਈ ਚੁਣੇ ਹੈੱਡ ਬੁਆਏ ਅਤੇ ਹੈੱਡ ਗਰਲ ਨੇ ਸਮੂਹ ਕੈਬਨਿਟ ਵਲੋਂ ਸਕੂਲ ਮੈਨਜਮੈਟ ਕਮੇਟੀ, ਪਿ੍ੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਕਲਾ ਨਾਲ ਸਬੰਧਿਤ ਪੇਸ਼ਕਾਰੀਆਂ ਕਰਕੇ ਵਾਹ-ਵਾਹ ਖੱਟੀ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਗੁਰਦੁਆਰਾ ਸਾਹਿਬ ਵਿਖੇ ਜਸਵੰਤ ਸਿੰਘ ਸੁਧਾਰੀਆ ਨਮਿਤ ਅੰਤਿਮ ਅਰਦਾਸ ਅਗਲੀ ਖ਼ਬਰ ਗੁਰਦੁਆਰਾ ਨਾਨਕ ਨਿਵਾਸ ਸਲੇਮਪੁਰਾ ਵਿਖੇ 2 ਰੋਜ਼ਾ ਰਾਤਰੀ ਧਾਰਮਿਕ ਦੀਵਾਨ 29 ਅਤੇ 30 ਅਪ੍ਰੈਲ ਨੂੰ
Ad Position 24