29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮੰਡੀ ਮੁੱਲਾਂਪੁਰ ਗੁਰਦੁਆਰਾ ਸਾਹਿਬ ਵਿਖੇ ਜਸਵੰਤ ਸਿੰਘ ਸੁਧਾਰੀਆ ਨਮਿਤ ਅੰਤਿਮ ਅਰਦਾਸ

Ad Position 21
No active advertisement
ਅਜੀਤ ਡੈਸਕ 28-04-2026
ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਨਿਮਰਤਾ, ਸਹਿਣਸ਼ੀਲਤਾ, ਸਰਬ ਧਰਮ ਸਨਮਾਨ ਵਰਗੇ ਗੁਣਾਂ ਨਾਲ ਭਰਪੂਰ ਜਸਵੰਤ ਸਿੰਘ ਸੁਧਾਰੀਆ ਮੰਡੀ ਮੁੱਲਾਂਪੁਰ 'ਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ | ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਦਾਖਾ ਵਿਖੇ ਅੰਤਿਮ ਅਰਦਾਸ ਸਮੇਂ ਕੀਰਤਨੀਏ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਬਦ ਕੀਰਤਨ, ਅੰਤਿਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਰੋਹ ਸਮੇਂ ਸਵ: ਜਸਵੰਤ ਸਿੰਘ ਸੁਧਾਰੀਆ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿ੍ਸ਼ਨ ਕੁਮਾਰ ਬਾਵਾ ਕਿਹਾ ਕਿ ਜਸਵੰਤ ਸਿੰਘ ਨੂੰ ਮਿਹਨਤ ਦੀ ਮੂਰਤ ਕਹੀਏ ਤਾਂ ਕੋਈ ਅਤਕਥਨੀ ਨਹੀਂ, ਜਿੰਨੀ ਮਿਹਨਤ ਜਸਵੰਤ ਸਿੰਘ ਆਪਣੇ ਪਿਤਾ, ਭਰਾਵਾਂ, ਸਪੁੱਤਰ ਨਾਲ ਰਲਕੇ ਕੀਤੀ, ਇਕ ਮਿਸਾਲ ਹੈ | ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਦੀਆਂ ਦੋਵੇਂ ਧੀਆਂ ਅਤੇ ਸਪੁੱਤਰ ਇਸ਼ਪ੍ਰੀਤ ਸਿੰਘ ਵਿੱਕੀ ਦੇ ਪਿਤਾ-ਮਾਤਾ ਵਲੋਂ ਛੱਡ ਜਾਣਾ, ਇਨ੍ਹਾਂ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ | ਕਿ੍ਸ਼ਨ ਕੁਮਾਰ ਬਾਵਾ ਪਰਿਵਾਰ ਨੂੰ ਦਿਲਾਸਾ ਦਿੱਤਾ ਕਿ ਜਸਵੰਤ ਸਿੰਘ ਦੇ ਮਹਾਨ ਆਦਰਸ਼ਾਂ ਇਮਾਨਦਾਰੀ ਅਤੇ ਹਿੰਮਤ ਨੂੰ ਸਤਿਕਾਰ ਨਾਲ ਕਬੂਲਦੇ ਹੋਏ ਅੱਗ ਵਧੋ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੌਂਸਲਰ ਬਲਵਿੰਦਰ ਸਿੰਘ ਬੱਸਣ ਵਲੋਂ ਜਸਵੰਤ ਸਿੰਘ ਸੁਧਾਰੀਆ ਦੀ ਮਾਨਵਤਾ, ਦਿਆਲਤਾ ਨੂੰ ਸਲਾਮ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀ ਦਾ ਆਪਣੇ ਪਰਿਵਾਰ, ਦੋਸਤਾਂ-ਮਿੱਤਰਾਂ ਨੂੰ ਛੱਡ ਜਾਣਾ ਬੜਾ ਦੁੱਖਦਾਇਕ ਹੈ | ਬੱਸਣ ਕਿਹਾ ਕਿ ਸਦਾ ਲਈ ਛੱਡ ਕੇ ਤੁਰ ਜਾਣ ਵਾਲਿਆਂ ਦੀ ਜਿਹੜੀ ਕਦੇ ਕਦੇ ਖੋਹ ਪਵੇਗੀ, ਉਹ ਜਸਵੰਤ ਸਿੰਘ ਦੀਆਂ ਧੀਆਂ, ਨੂੰ ਹ, ਪੁੱਤ, ਪੋਤਰੇ ਹੀ ਹੰਢਾਉਣਗੇ | ਨਗਰ ਪੰਚਾਇਤ ਮੁੱਲਾਂਪੁਰ ਦਾਖਾ ਦੇ ਸਾਬਕਾ ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ ਵਲੋਂ ਆਪਣੇ ਨਿੱਘੇ ਦੋਸਤ ਜਸਵੰਤ ਸਿੰਘ ਸੁਧਾਰੀਆ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਨੇਕੀ ਅਤੇ ਚੰਗਿਆਈਆਂ ਨਾਲ ਭਰਪੂਰ ਚਿਹਰਾ ਜਸਵੰਤ ਸਿੰਘ ਨੈਤਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਸਵਾਸ ਪੂਰੇ ਕਰਕੇ ਗਿਆ, ਉਸ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਫਲ ਬੱਚਿਆਂ ਨੂੰ ਮਿਲੇਗਾ | ਜਸਵੰਤ ਸਿੰਘ ਸੁਧਾਰੀਆ ਦੇ ਸਪੁੱਤਰ ਇਸ਼ਪ੍ਰੀਤ ਸਿੰਘ ਵਿੱਕੀ ਦੇ ਕਰੀਬੀ ਪਰਮਿੰਦਰ ਸਿੰਘ ਸੋਹਾਣਾ ਅੰਤਿਮ ਅਰਦਾਸ ਵਿਚ ਜੁੜੀ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ | ਸੋਗਮਈ ਇਕੱਤਰਤਾ ਸਮੇਂ ਸੁਖਦੇਵ ਸਿੰਘ ਚੱਕ, ਸਰਪੰਚ ਤਰਲੋਚਨ ਸਿੰਘ ਲਲਤੋਂ, ਰਵਿੰਦਰ ਸਿੰਘ ਰਾਜੂ ਲੰਢੇਕੇ, ਰਵਿੰਦਰ ਸਿੰਘ ਰਵੀ ਚੀਮਾ, ਕੁਲਜਿੰਦਰ ਸਿੰਘ ਬੱਬੂ ਗਰੇਵਾਲ, ਚਰਨਜੀਤ ਚੰਨੀ ਅਰੋੜਾ, ਬਲਦੇਵ ਸਿੰਘ ਢੱਟ,ਰਾਜ ਜੋਸ਼ੀ, ਸਾਧੂ ਰਾਮ ਮੰਡਿਆਣੀ, ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਕੌਂਸਲਰ ਸਜਨ ਬਾਂਸਲ, ਜਗਤਾਰ ਸਿੰਘ ਧਾਲੀਵਾਲ, ਸੁਭਾਸ਼ ਬਾਂਸਲ ਸੁਧਾਰ, ਸੰਜੀਵ ਕੁਮਾਰ ਟੋਨੀ ਨਰੂਲਾ, ਐਡਵੋਕੇਟ ਰਾਕੇਸ਼ ਗੁਪਤਾ, ਜਗਸੀਰ ਸਿੰਘ ਖ਼ਾਲਸਾ, ਐੱਸ.ਡੀ.ਓ ਹਰਮਨਜੀਤ ਸਿੰਘ, ਤੇਜਿੰਦਰ ਸਿੰਘ ਕਾਕੂ, ਬਲਦੇਵ ਕਿ੍ਸ਼ਨ ਅਰੋੜਾ, ਗੁਰਪ੍ਰੀਤ ਸਿੰਘ ਖ਼ਾਲਸਾ, ਸੰਦੀਪ ਸਿੰਘ ਫੱਲੇਵਾਲੀਆ, ਰਜਿੰਦਰ ਸਿੰਘ ਬੱਬੀ ਬੇਕਰੀ, ਕਮਲ ਕੌੜਾ, ਲੈਕ: ਗੁਰਸੇਵਕ ਸਿੰਘ ਤਲਵੰਡੀ, ਜਥੇਦਾਰ ਟਹਿਲ ਸਿੰਘ, ਭਾਈ ਗੁਰਮੇਲ ਸਿੰਘ ਹਿੱਸੋਵਾਲ, ਅਵਤਾਰ ਸਿੰਘ (ਚੇਤਨ ਸੰਨਜ਼), ਸੁਖਪ੍ਰੀਤ ਸਿੰਘ, ਆੜ੍ਹਤੀ ਨਰਿੰਦਰ ਸਿੰਘ ਬੜੈਚ, ਕਾਮਰੇਡ ਸਤਨਾਮ ਸਿੰਘ ਬੜੈਚ, ਰਿਸ਼ਬਦੀਪ ਸਿੰਘ, ਪੀ.ਐੱਨ.ਬੀ ਬੈਂਕ ਮੈਨੇਜਰ ਪਰਮਜੀਤ ਸਿੰਘ, ਆੜ੍ਹਤੀ ਵਿੱਕੀ ਮਲਹੋਤਰਾ, ਕੰਵਰਜੀਤ ਸਿੰਘ ਖਾਲਸਾ, ਇੰਦਰਪਾਲ ਸਿੰਘ ਬੱਬੂ, ਰਾਮਾ ਧੂਰੀਆ, ਪਰਿਵਾਰ ਦੇ ਹੋਰ ਰਿਸ਼ਤੇਦਾਰ, ਸਨੇਹੀ ਵੱਡੀ ਗਿਣਤੀ ਸਵ: ਜਸਵੰਤ ਸਿੰਘ ਸੁਧਾਰੀਆ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਸਿੱਧਵਾਂ ਕਲਾਂ ਵਿਖੇ ਨਵੇਂ ਨਿਸ਼ਾਨ ਸਾਹਿਬ ਲਗਾਏ ਅਗਲੀ ਖ਼ਬਰ ਪੀਸ ਪਬਲਿਕ ਸਕੂਲ ਭਨੋਹੜ ਵਿਖੇ ਵਚਨਬੱਧਤਾ (ਇਨਵੈਸਟਚਰ) ਸਮਾਰੋਹ ਕਰਵਾਇਆ
Ad Position 24