29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਸਿੱਧਵਾਂ ਕਲਾਂ ਵਿਖੇ ਨਵੇਂ ਨਿਸ਼ਾਨ ਸਾਹਿਬ ਲਗਾਏ

Ad Position 21
No active advertisement
ਅਜੀਤ ਡੈਸਕ 28-04-2026
ਚੌਂਕੀਮਾਨ, 27 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਂਮ ਪੰਚਾਇਤ, ਐਂਨ.ਆਰ.ਆਰੀਜ ਤੇ ਸਮੂਹ ਨਗਰ ਨਿਵਾਸਿਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਬਦਲ ਕੇ ਨਵੇਂ ਲਗਾਏ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸੰਤੋਖ ਸਿੰਘ ਸਿੱਧਵਾਂ ਨੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅੱਗੇ ਸਮੁੱਚੀ ਸਿੱਖ ਸੰਗਤ ਤੇ ਮੇਹਰ ਭਰਿਆ ਹੱਥ ਰੱਖਣ ਤੇ ਆਪਣੇ ਆਪ ਅਰੰਭੇ ਕਾਰਜ ਨੂੰ ਸਿਰੇ ਚੜ੍ਹਾਉਣ ਦੀ ਅਰਦਾਸ ਕੀਤੀ ਗਈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਅਤੇ ਮੈਂਬਰ ਉਪਿੰਦਰ ਸਿੰਘ ਸਿੱਧੂ, ਦਰਸਨ ਸਿੰਘ, ਹਰਜੰਗ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ ਫੌਜੀ ਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਇਸ ਕਰਕੇ ਬਦਲੇ ਗਏ ਹਨ, ਕਿਉਂਕਿ ਇਨ੍ਹਾਂ ਨੂੰ ਲੱਗਿਆ ਬਹੁਤ ਸਮਾ ਹੋ ਗਿਆ ਸੀ ਤੇ ਕਿਸੇ ਅਣ-ਸੁਖਾਵੀਂ ਘਟਨਾਂ ਨਾ ਵਪਾਰ ਜਾਵੇ ਇਸ ਲਈ ਨਵੇਂ ਨਿਸ਼ਾਨ ਸਾਹਿਬ ਲਗਾਏ ਗਏ ਹਨ ਤੇ ਨਿਸ਼ਾਨ ਸਾਹਿਬ ਲਗਾਉਣ ਦੀ ਸੇਵਾ ਮਿਸਤਰੀ ਹਾਕਮ ਸਿੰਘ ਹਲਵਾਰਾਂ ਵਲੋਂ ਕੀਤੀ ਜਾ ਰਹੀ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਤੇ ਨੌਜਵਾਨ ਵੀਰਾਂ ਨੇ ਪਹੁੰਚ ਕੇ ਨਿਸਾਨ ਲਗਾਉਣ ਵਿਚ ਸਹਿਯੋਗ ਦਿੱਤਾ | ਇਸ ਮੌਕੇ ਮਿਸਤਰੀ ਹਾਕਮ ਸਿੰਘ ਹਲਵਾਰਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਗੁਰੂ ਘਰਾਂ ਵਿਚ ਨਿਸ਼ਾਨ ਸਾਹਿਬ ਬਹੁਤ ਪੁਰਾਣੇ ਲੱਗੇ ਹੋਏ ਹਨ ਉਨ੍ਹਾਂ ਨੂੰ ਬਦਲ ਕੇ ਨਵੇਂ ਲਗਾਏ ਜਾਣ ਤਾਂ ਜੋ ਕੋਈ ਅਣ-ਸੁਖਾਵੀ ਘਟਾਨਾ ਨਾ ਵਾਪਰ ਸਕੇ | ਇਸ ਮੌਕੇ ਯੂਥ ਆਗੂ ਸਰਨਪ੍ਰੀਤ ਸਿੰਘ, ਮਨਦੀਪ ਸਿੰਘ ਸਿੱਧੂ, ਨਰਿੰਦਰ ਸਿੰਘ ਸਿੱਧਵਾਂ, ਕੁਲਦੀਪ ਸਿੰਘ ਸੀਹਰਾ, ਬਾਬਾ ਮੁਖਤਿਆਰ ਸਿੰਘ, ਪੰਚ ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਲਾਡੀ, ਇੰਸਪੈਕਟਰ ਬਲਵੰਤ ਸਿੰਘ, ਬਲਦੇਵ ਸਿੰਘ, ਪਲਵਿੰਦਰ ਸਿੰਘ, ਸੂਬੇਦਾਰ ਹਰਪਾਲ ਸਿੰਘ, ਹਰਮੇਲ ਸਿੰਘ, ਜਸਵੀਰ ਸਿੰਘ ਜੱਸੀ, ਰਘਵੀਰ ਸਿੰਘ, ਗੁਰਵਿੰਦਰ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੰਦ ਰਹਿਣ ਕਾਰਨ ਪੰਜਾਬ ਸਰਕਾਰ ਨੰੂ ਕੋਸਣ ਲੱਗੇ ਲੋਕ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਗੁਰਦੁਆਰਾ ਸਾਹਿਬ ਵਿਖੇ ਜਸਵੰਤ ਸਿੰਘ ਸੁਧਾਰੀਆ ਨਮਿਤ ਅੰਤਿਮ ਅਰਦਾਸ
Ad Position 24