12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਐੱਮ. ਐੱਲ. ਏ. ਇਯਾਲੀ ਵਰਕਰਾਂ ਦੀ ਊਰਜਾ ਤੇ ਜੋਸ਼ ਨਾਲ ਹਰ ਪੰਥਕ ਫ਼ੈਸਲੇ 'ਚ ਹੋ ਰਿਹਾ ਸਫ਼ਲ

Ad Position 21
No active advertisement
ਅਜੀਤ ਡੈਸਕ 29-04-2026

ਮੁੱਲਾਂਪੁਰ-ਦਾਖਾ, 28 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਥਕ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਵਿਚਾਰਨ ਅਤੇ ਉਨ•ਾਂ ਦੇ ਹੱਲ ਲਈ ਯਤਨਸ਼ੀਲ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੂੰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਕਾਰ ਚੋਣ ਗਠਜੋੜ ਬਾਅਦ ਬਣੀ ਪੰਥਕ ਤਾਲਮੇਲ ਕਮੇਟੀ ਦਾ ਕਨਵੀਨਰ ਚੁਣੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕਾ ਦਾਖਾ ਦੇ ਵੱਡੀ ਗਿਣਤੀ ਆਪਣੇ ਸਮਰਥਕਾਂ, ਅਕਾਲੀ ਦਲ ਦੇ ਵੋਟਰਾਂ ਨਾਲ ਇਕ ਮੀਟਿੰਗ ਕਰਕੇ ਸਿਆਸੀ ਰਣਨੀਤੀ ਲਈ ਆਪਣੇ ਸਮਰਥਕਾਂ ਦੇ ਵਿਚਾਰ ਲਏ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਕੀ ਕਰੀਏ | ਇਯਾਲੀ ਨੇ ਕਿਹਾ ਕਿ ਮੇਰਾ ਵਰਕਰ, ਮੇਰਾ ਵੋਟਰ ਮੇਰੇ ਹਰ ਫੈਸਲੇ 'ਚ ਸ਼ਰੀਕ ਹੋਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਮਿਲੇ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਪੂਰੀ ਸਫ਼ਲਤਾ ਮਿਲੀ | ਵਰਕਰਾਂ ਦੇ ਜੋਸ਼ ਤੇ ਊਰਜਾ ਨਾਲ ਮਨਪ੍ਰੀਤ ਸਿੰਘ ਇਯਾਲੀ ਹਰ ਪੰਥਕ ਫ਼ੈਸਲੇ 'ਚ ਸਫ਼ਲ ਹੋ ਰਿਹਾ | ਇਕੱਤਰਤਾ ਵਿਚ ਜੁੜੇ ਲੋਕਾਂ ਪੰਥਕ ਤੇ ਪੰਜਾਬ ਹਿਤੈਸ਼ੀ ਪਾਰਟੀਆਂ ਦੇ ਗਠਜੋੜ ਲਈ ਕਨਵੀਨਰ ਬਣੇ ਮਨਪ੍ਰੀਤ ਸਿੰਘ ਇਯਾਲੀ ਅੱਗੇ ਸੁਝਾਅ ਰੱਖਿਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਇਹ ਗਠਜੋੜ ਹੀ ਤਾਕਤਵਰ ਬਣੇਗਾ | ਵਰਕਰਜ਼ ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਮਨਪ੍ਰੀਤ ਸਿੰਘ ਇਯਾਲੀ ਨੇ ਫਤਿਹ ਸਾਂਝੀ ਕਰਦਿਆਂ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਨਿੱਜੀ ਵਖਰੇਵਾਂ ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਬਰਕਰਾਰ ਰੱਖਦਿਆਂ ਮਿਲੇ ਆਦੇਸ਼ਾਂ ਨਾਲ ਪੰਥਕ ਏਕਤਾ ਲਈ ਪਹਿਲਾਂ ਤੇ ਅੱਜ ਵੀ ਯਤਨਸ਼ੀਲ ਹਾਂ | ਉਨਾਂ ਕਿਹਾ ਕਿ ਵਿਅਕਤੀ ਵਿਸ਼ੇਸ਼ ਵਲੋਂ ਪੰਜ ਸਿੰਘ ਸਾਹਿਬਾਨ ਦੁਆਰਾ ਲਗਾਈ ਗਈ ਤਨਖ਼ਾਹ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਪੂਰੀ ਕਰ ਲਈ, ਹੁਣ ਪੰਜ ਸਿੰਘ ਸਾਹਿਬਾਨਾਂ ਨੂੰ ਸਾਜਿਸ਼ੀ ਆਖ ਕੇ ਸਿੰਘ ਸਾਹਿਬਾਨਾਂ ਦੇ ਸਤਿਕਾਰ ਨੂੰ ਨੀਵਾਂ ਦਿਖਾਉਣਾ ਵੀ ਉਚਿਤ ਨਹੀਂ | ਮਨਪ੍ਰੀਤ ਸਿੰਘ ਇਯਾਲੀ ਵਲੋਂ ਬੁਲਾਈ ਗਈ ਮੀਟਿੰਗ ਸਮੇਂ ਸਾਬਕਾ ਚੇਅਰਮੈਨ ਹਰਬੰਸ ਸਿੰਘ ਭਨੋਹੜ, ਚੇਅਰਪਰਸਨ ਦਲਜੀਤ ਕੌਰ ਪਮਾਲ, ਉਪ ਚੇਅਰਪਰਸਨ ਵੀਰਪਾਲ ਕੌਰ ਦਾਖਾ, ਜਥੇਦਾਰ ਮੱਘਰ ਸਿੰਘ ਬੜੈਚ, ਅਮਰਜੀਤ ਸਿੰਘ ਮੁੱਲਾਂਪੁਰ, ਲਖਵੀਰ ਸਿੰਘ ਦੇਤਵਾਲ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਜਥੇਦਾਰ ਜਗਤਾਰ ਸਿੰਘ ਲਤਾਲਾ, ਅਜਮੇਰ ਸਿੰਘ ਰਤਨ, ਰਾਮ ਆਸਰਾ ਸਿੰਘ ਚੱਕ ਕਲਾਂ, ਰਛਪਾਲ ਸਿੰਘ ਪਾਲੀ ਰੂੰਮੀ, ਸਰਪੰਚ ਪਮਾਲ ਬਲਵਿੰਦਰ ਸਿੰਘ, ਗੁਰਬਚਨ ਸਿੰਘ ਬੀਰਮੀ, ਬਾਬੂ ਸਿੰਘ ਭਨੋਹੜ, ਡਾ: ਬੀ.ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ, ਮੈਂਬਰਾਨ, ਦਰਸ਼ਨ ਸਿੰਘ ਧਨੋਆ ਮੁੱਲਾਂਪੁਰ, ਕਰਮਜੀਤ ਸਿੰਘ ਗਿੱਲ, ਗੁਰਮੀਤ ਸਿੰਘ ਵਲੀਪੁਰ ਕਲਾਂ, ਲਖਵੀਰ ਸਿੰਘ ਗੋਰਾਹੂਰ, ਅਜਮੇਰ ਸਿੰਘ ਖ਼ਾਲਸਾ ਜੰਡੀ, ਪਰਮਜੀਤ ਸਿੰਘ ਸਿੱਧੂ ਪੰਡੋਰੀ, ਗੁਰਪ੍ਰੀਤ ਸਿੰਘ ਕਾਲਾ ਬੋਪਾਰਾਏ ਕਲਾਂ, ਮਾ: ਗੁਰਦੀਪ ਸਿੰਘ ਬੋਪਾਰਾਏ ਕਲਾਂ, ਜਗਦੀਪ ਸਿੰਘ ਵਿੱਕੀ ਸਵੱਦੀ, ਸਰਪੰਚ ਪੁੜੈਣ ਜਗਦੀਪ ਸਿੰਘ ਸੋਨੂੰ, ਪਰਗਟ ਸਿੰਘ ਆਲੀਵਾਲ,
ਨੰਬਰਦਾਰ ਜਗਪਾਲ ਸਿੰਘ ਬਾਸੀ, ਸਾਬਕਾ ਸਰਪੰਚ ਭਰੋਵਾਲ ਧਰਮ ਸਿੰਘ, ਅਕਾਲਿੀ ਚੰਦ ਸਿੰਘ ਬੜੈਚ, ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਦੇਤਵਾਲ, ਸਾਬਕਾ ਸਰਪੰਚ ਗੁਰਜੀਤ ਸਿੰਘ, ਕੌਂਸਲਰ ਬਲਬੀਰ ਚੰਦ, ਸਾਬਕਾ ਕੌਂਸਲਰ ਸਜਨ ਬਾਂਸਲ, ਭਗਵੰਤ ਸਿੰਘ ਰਕਬਾ, ਜਗਵਿੰਦਰ ਸਿੰਘ ਔਜਲਾ, ਅਮਨਿੰਦਰ ਸਿੰਘ ਗੋਲਡੀ ਤਲਵੰਡੀ, ਪੁਸ਼ਪਿੰਦਰ ਸਿੰਘ ਬੱਦੋਵਾਲ, ਕੋਮਲ ਸਰਪੰਚ, ਰਜਿੰਦਰ ਸਿੰਘ ਝੱਮਟ, ਜਗਵੰਤ ਸਿੰਘ ਜੱਗਾ ਈਸੇਵਾਲ, ਬਲਦੇਵ ਸਿੰਘ ਈਸੇਵਾਲ, ਸ਼ਿੰਗਾਰਾ ਸਿੰਘ ਢੋਲਣ, ਸਰਪੰਚ ਜਗਰੂਪ ਸਿੰਘ ਛੱਜਾਵਾਲ, ਜਰਨੈਲ ਸਿੰਘ ਗੁੜੇ, ਲਖਵੀਰ ਸਿੰਘ ਢੱਟ, ਅਵਤਾਰ ਸਿੰਘ ਬਿੱਲੂ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਬੱਦੋਵਾਲ, ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੇ ਮੈਂਬਰਾਂ ਦੀ ਕਾਰਜਕਾਰੀ ਮਿਆਦ ਖ਼ਤਮ ਅਗਲੀ ਖ਼ਬਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਹਲਕਾ ਜਗਰਾਉਂ 'ਚ ਕਾਂਗਰਸ ਕਿਸਾਨ ਸੈੱਲ ਦਾ ਗਠਨ
Ad Position 24