22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਾਨਕਸਰ ਦਰਸ਼ਨ ਕਰਨ ਆਏ ਬਜ਼ੁਰਗ ਦਾ ਸੋਨੇ ਦਾ ਕੜਾ ਲਾਹਿਆ

Ad Position 21
No active advertisement
ਅਜੀਤ ਡੈਸਕ 02-05-2026
ਜਗਰਾਉਂ, 1 ਮਈ (ਗੁਰਦੀਪ ਸਿੰਘ ਮਲਕ)-ਜਲੰਧਰ ਦੇ ਨੇੜੇ ਭੋਗਪੁਰ ਪਠਾਨਕੋਟ ਰੋਡ 'ਤੇ ਸਥਿਤ ਪਿੰਡ ਮੋਕਲ ਦੇ ਰਹਿਣ ਵਾਲੇ ਇਕ ਬਜ਼ੁਰਗ ਨਾਲ ਠੱਗੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ | ਮਦਦ ਦੇ ਬਹਾਨੇ ਅਣਪਛਾਤੀਆਂ ਔਰਤਾਂ ਵਲੋਂ ਬਜ਼ੁਰਗ ਦੇ ਹੱਥ 'ਚ ਪਾਇਆ ਸੋਨੇ ਦਾ ਕੜਾ ਉਤਾਰ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਮੁਤਾਬਕ ਕਰਨੈਲ ਸਿੰਘ, ਜੋ ਕਿ ਇੰਗਲੈਂਡ ਤੋਂ ਭਾਰਤ ਆਏ ਹੋਏ ਹਨ, ਆਪਣੇ ਪਿਤਾ ਸਰਦਾਰਾ ਸਿੰਘ ਨੂੰ ਜਗਰਾਉਂ ਨੇੜੇ ਠਾਠ ਨਾਨਕਸਰ ਵਿਖੇ ਮੱਥਾ ਟਿਕਾਉਣ ਲਈ ਲੈ ਕੇ ਗਏ ਸਨ | ਦਰਸ਼ਨ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਪਿਤਾ ਨੂੰ ਲੰਗਰ ਹਾਲ ਵਿਚ ਪ੍ਰਸ਼ਾਦਾ ਛਕਾਉਣ ਲਈ ਲੈ ਕੇ ਜਾ ਰਹੇ ਸਨ ਤਾਂ ਲੰਗਰ ਹਾਲ ਦੇ ਬਾਹਰ ਕੁਝ ਅਣਪਛਾਤੀਆਂ ਔਰਤਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਮਦਦ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਤੁਸੀਂ ਇਕੱਲੇ ਹੋ, ਅਸੀਂ ਵੀਲ੍ਹਚੇਅਰ ਧੱਕ ਕੇ ਮਦਦ ਕਰ ਦਿੰਦੇ ਹਾਂ | ਇਸ ਦੌਰਾਨ ਉਨ੍ਹਾਂ ਨੇ ਚਲਾਕੀ ਨਾਲ ਸਰਦਾਰਾ ਸਿੰਘ ਦੇ ਹੱਥ 'ਚ ਪਾਇਆ ਕਰੀਬ ਢਾਈ ਤੋਂ ਤਿੰਨ ਤੋਲੇ ਦਾ ਸੋਨੇ ਦਾ ਕੜਾ ਉਤਾਰ ਲਿਆ | ਜ਼ਿਕਰਯੋਗ ਹੈ ਕਿ ਸਰਦਾਰਾ ਸਿੰਘ ਅਧਰੰਗ ਦੇ ਮਰੀਜ਼ ਹਨ ਅਤੇ ਬੋਲ ਨਹੀਂ ਸਕਦੇ, ਜਿਸ ਕਾਰਨ ਉਹ ਇਸ ਦੌਰਾਨ ਕੋਈ ਵਿਰੋਧ ਨਹੀਂ ਕਰ ਸਕੇ | ਬਾਅਦ ਵਿਚ ਜਦੋਂ ਕਰਨੈਲ ਸਿੰਘ ਨੇ ਆਪਣੇ ਪਿਤਾ ਦਾ ਹੱਥ ਵੇਖਿਆ ਤਾਂ ਕੜਾ ਗਾਇਬ ਸੀ ਅਤੇ ਔਰਤਾਂ ਮੌਕੇ ਤੋਂ ਫ਼ਰਾਰ ਹੋ ਚੁੱਕੀਆਂ ਸਨ | ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ | ਇਸ ਸੰਬੰਧੀ ਜਦੋਂ ਜਗਰਾਉਂ ਦੇ ਥਾਣਾ ਸਿਟੀ ਇੰਚਾਰਜ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਪਰਿਵਾਰ ਵਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕੌਮੀ ਕਨਵੀਨਰ ਲਗਾਏ ਜਾਣ 'ਤੇ ਸਵਾਗਤ ਅਗਲੀ ਖ਼ਬਰ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24