ਸਿੱਧਵਾਂ ਬੇਟ, 2 ਮਈ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ ਨੇ ਸਥਾਨਕ ਕਸਬੇ ਦੇ ਮੁੱਖ ਖ਼ਰੀਦ ਕੇਂਦਰ ਵਿਚ ਕੰਮ ਕਰ ਰਹੇ ਚੌਧਰੀਆਂ ਅਤੇ ਪੱਲੇਦਾਰਾਂ ਨਾਲ ਮਿਲ ਕੇ ਮਈ ਦਿਵਸ ਮਨਾਇਆ ਅਤੇ ਆਪਣੀਆਂ ਜਾਨਾਂ ਦੇਣ ਵਾਲੇ ਮਿਹਨਤਕਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਆਜ਼ਾਦ ਹੋਏ ਨੂੰ 79 ਵਰ੍ਹੇ ਹੋਣ ਜਾ ਰਹੇ ਹਨ ਪਰ ਅਜੇ ਤੱਕ ਕਈ ਮਜ਼ਦੂਰਾਂ ਨੂੰ ਛੱਤ ਨਸੀਬ ਨਹੀਂ ਹੋਈ ਅਤੇ ਪੂਰਾ ਪਰਿਵਾਰ ਖੁੱਲ੍ਹੇ ਅਸਮਾਨ ਦੀ ਛੱਤ ਹੇਠਾਂ ਆਪਣਾ ਜੀਵਨ ਬਤੀਤ ਕਰ ਰਿਹਾ ਹੈ | ਜਦਕਿ ਸਮੇਂ ਦੀਆਂ ਸਰਕਾਰਾਂ ਦਲਿਤ ਲੋਕਾਂ ਦੇ ਸਿਰ 'ਤੇ ਹੀ ਰਾਜ ਕਰ ਰਹੀਆਂ ਹਨ | ਉਨ੍ਹਾਂ ਮਿਹਨਤਕਸ਼ ਲੋਕਾਂ ਨੂੰ ਜਾਗਣ ਦੀ ਅਪੀਲ ਕੀਤੀ | ਇਸ ਮੌਕੇ ਚੌਧਰੀ ਕਾਲਾ ਸਿੰਘ, ਚੌਧਰੀ ਰਾਜਦੀਪ ਸਿੰਘ, ਚੌਧਰੀ ਪੂਰਨ ਸਿੰਘ, ਚੌਧਰੀ ਦਰਸ਼ਨ ਸਿੰਘ, ਚੌਧਰੀ ਰੂਪਾ ਸਿੰਘ, ਚੌਧਰੀ ਬਿੰਦਰ ਸਿੰਘ ਬਿੰਦੂ, ਚੌਧਰੀ ਦਾਸਾ ਸਿੰਘ, ਚੌਧਰੀ ਰੂੜਾ ਸਿੰਘ, ਚੌਧਰੀ ਸੁਖਦੇਵ ਸਿੰਘ, ਚੌਧਰੀ ਟਿੰਕਾ ਸਿੰਘ ਆਦਿ ਹਾਜ਼ਰ ਸਨ |