28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਚੀਫ਼ ਇੰਜੀਨੀਅਰ ਹਾਂਸ ਵਲੋਂ ਰਾਏਕੋਟ ਮੰਡਲ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਫਾਲਟ ਰਕਮ ਦੀ ਰਿਕਵਰੀ ’ਚ ਤੇਜ਼ੀ ਲਿਆਉਣ ਦੀ ਹਦਾਇਤ-ਹਾਂਸ

ਰਾਏਕੋਟ, 27 ਅਗਸਤ (ਸੁਸ਼ੀਲ)-ਪਾਵਰਕਾਮ ਲੁਧਿਆਣਾ ਸੈਂਟਰਲ ਜੋਨ ਦੇ ਚੀਫ ਇੰਜੀਨੀਅਰ ਸ. ਜਗਦੇਵ ਸਿੰਘ ਹਾਂਸ ਵਲੋਂ ਅੱਜ ਸਥਾਨਕ ਪਾਵਰਕਾਮ ਦਫ਼ਤਰ ਦਾ ਵਿਸ਼ੇਸ਼ ਦੌਰਾ ਕਰਕੇ ਮੰਡਲ ਤਹਿਤ ਪੈਂਦੇ ਵੱਖ-ਵੱਖ ਉਪਮੰਡਲਾਂ ਦੇ ਸਬ ਡਿਵੀਜ਼ਨਲ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-08-2026
ਰਾਏਕੋਟ, 27 ਅਗਸਤ (ਸੁਸ਼ੀਲ)-ਪਾਵਰਕਾਮ ਲੁਧਿਆਣਾ ਸੈਂਟਰਲ ਜੋਨ ਦੇ ਚੀਫ ਇੰਜੀਨੀਅਰ ਸ. ਜਗਦੇਵ ਸਿੰਘ ਹਾਂਸ ਵਲੋਂ ਅੱਜ ਸਥਾਨਕ ਪਾਵਰਕਾਮ ਦਫ਼ਤਰ ਦਾ ਵਿਸ਼ੇਸ਼ ਦੌਰਾ ਕਰਕੇ ਮੰਡਲ ਤਹਿਤ ਪੈਂਦੇ ਵੱਖ-ਵੱਖ ਉਪਮੰਡਲਾਂ ਦੇ ਸਬ ਡਿਵੀਜ਼ਨਲ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਚੀਫ ਇੰਜੀਨੀਅਰ ਹਾਂਸ ਨੇ ਪਾਵਰਕਾਮ ਅਧਿਕਾਰੀਆਂ ਨੂੂੰ ਹਦਾਇਤ ਕੀਤੀ ਕਿ ਉਹ ਵਿਭਾਗ ਦੀ ਡਿਫਾਲਟ ਹੋਈ ਰਕਮ ਨੂੰ ਰਿਕਵਰ ਕਰਨ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਸ. ਹਾਂਸ ਨੇ ਦੱਸਿਆ ਕਿ ਰਾਏਕੋਟ ਡਿਵੀਜਨ ਤਹਿਤ ਪੈਂਦੇ ਸਬ ਡਿਵੀਜ਼ਨਾਂ ਦੀ ਬਕਾਇਆ ਅਦਾਇਗੀ 9.5 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ, ਜਿਸ ਵਿਚ 5 ਕਰੋੜ ਰੁਪਏ ਦੀ ਰਕਮ ਰਾਏਕੋਟ ਸ਼ਹਿਰ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਕਾਇਆ ਰਹਿੰਦੀ ਵਿਚੋਂ ਹੁਣ ਤੱਕ ਸਿਰਫ਼ ਡੇਢ ਕਰੋੜ ਰੁਪਏ ਦੀ ਡਿਫਾਲਟ ਰਕਮ ਰਿਕਵਰ ਹੋ ਸਕੀ ਹੈ। ਉਨ੍ਹਾਂ ਸਬ ਡਿਵੀਜ਼ਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਕਾਇਆ ਰਹਿੰਦੀ ਰਕਮ ਨੂੰ ਰਿਕਵਰ ਕਰਨ ਵਿਚ ਤੇਜ਼ੀ ਲਿਆਉਣ। ਉਨ੍ਹਾਂ ਦੱਸਿਆ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਜਿਨ੍ਹਾਂ ਖ਼ਪਤਕਾਰਾਂ ਦੇ ਬਿੱਲ ਵੱਧ ਲੱਗ ਕੇ ਆਏ ਹਨ ਉਹ ਪਾਵਰਕਾਮ ਦਫ਼ਤਰ ਵਿਚ ਕੰਮ ਦੇ ਸਮੇਂ ਦੌਰਾਨ ਆ ਕੇ ਆਪਣੇ ਬਿੱਲ ਸਹੀ ਕਰਵਾ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕੇ ਵਿਚ ਬਿਜਲੀ ਦੀ ਸਪਲਾਈ ਨਿਰਵਿਘਨ ਬਣਾਈ ਜਾਵੇ ਅਤੇ ਖ਼ਰਾਬ ਹੋਏ ਮੀਟਰਾਂ, ਟਰਾਂਸਫਾਰਮਰਾਂ ਅਤੇ ਨੁਕਸਾਨੀਆਂ ਗਈਆਂ ਤਾਰਾਂ ਆਦਿ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਖ਼ਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਕਿਸੇ ਤਰ੍ਹਾ ਦੀ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਮੀਟਿੰਗ ਵਿਚ ਮੰਡਲ ਰਾਏਕੋਟ ਦੇ ਐਕਸੀਅਨ ਕੁਲਵੰਤ ਸਿੰਘ, ਐੱਸ.ਡੀ.ਓ. ਰੂੰਮੀ ਅ ਮਰਿੰਦਰ ਕੁਮਾਰ, ਐੱਸ.ਡੀ.ਓ. ਲੱਖਾ ਰਾਜੇਸ਼ ਕੁਮਾਰ, ਐੱਸ.ਡੀ.ਓ. ਬੱਸੀਆਂ ਸੁਖਮੰਦਰ ਸਿੰਘ ਸਮੇਤ ਆਰ.ਏ ਮੈਡਮ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਲੈਵਲ ਖੇਡਾਂ ਵਿਚ ਮਾਰੀਆਂ ਮਲਾਂ
Ad Position 24