28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਲੈਵਲ ਖੇਡਾਂ ਵਿਚ ਮਾਰੀਆਂ ਮਲਾਂ

ਸਮਰਾਲਾ, 27 ਅਗਸਤ (ਗੋਪਾਲ ਸੋਫਤ)-ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਏ ਗਏ ਇੰਟਰ-ਸਕੂਲ ਸੈਂਟਰ-ਲੈਵਲ ਮੁਕਾਬਲਿਆਂ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਐਥਲੈਟਿਕਸ, ਸ਼ਤਰੰਜ ਅਤੇ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਕਈ ਤਗਮੇ ਅਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ।

Ad Position 21
No active advertisement
ਅਜੀਤ ਡੈਸਕ 28-08-2026
ਸਮਰਾਲਾ, 27 ਅਗਸਤ (ਗੋਪਾਲ ਸੋਫਤ)-ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਏ ਗਏ ਇੰਟਰ-ਸਕੂਲ ਸੈਂਟਰ-ਲੈਵਲ ਮੁਕਾਬਲਿਆਂ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਐਥਲੈਟਿਕਸ, ਸ਼ਤਰੰਜ ਅਤੇ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਕਈ ਤਗਮੇ ਅਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਐਥਲੈਟਿਕਸ ਵਿਚ ਸਮਰਵੀਰ ਸਿੰਘ (ਜਮਾਤ ਤੀਜੀ) ਨੇ 100 ਮੀਟਰ ਦੌੜ ਵਿਚ ਸੋਨੇ ਦਾ ਤਗਮਾ ਜਿੱਤਿਆ ਅਤੇ 200, 400 ਅਤੇ 600 ਮੀਟਰ ਮੁਕਾਬਲਿਆਂ ਵਿਚ ਚਾਂਦੀ ਦੇ ਤਗਮੇ ਹਾਸਲ ਕੀਤੇ। ਗੁਰੇਕਮ ਸਿੰਘ (ਜਮਾਤ ਚੌਥੀ) ਨੇ 200 ਮੀਟਰ ਵਿਚ ਚਾਂਦੀ ਦਾ ਤਗਮਾ ਜਿੱਤਿਆ, ਸੁਖਮਨਵੀਰ ਕੌਰ (ਜਮਾਤ ਚੌਥੀ) ਨੇ 400 ਅਤੇ 600 ਮੀਟਰ ਵਿਚ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਜਦਕਿ ਨਵਪ੍ਰੀਤ ਕੌਰ (ਜਮਾਤ ਤੀਜੀ) ਨੇ 600 ਮੀਟਰ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। ਸ਼ਾਟਪੁੱਟ ਵਿਚ ਆਰਵ ਰਾਣਾ (ਜਮਾਤ ਪੰਜਵੀਂ) ਨੇ ਚਾਂਦੀ ਦਾ ਤਗਮਾ ਜਿੱਤਿਆ। ਲੜਕਿਆਂ ਦੀ ਰਿਲੇਅ ਰੇਸ ਵਿਚ ਅਭੈ ਪ੍ਰਤਾਪ ਸਿੰਘ (ਜਮਾਤ ਤੀਜੀ), ਗੁਰੇਕਮ ਸਿੰਘ (ਜਮਾਤ ਚੌਥੀ), ਸਮਰਵੀਰ ਸਿੰਘ (ਜਮਾਤ ਤੀਜੀ) ਅਤੇ ਮਹਿਤਾਬ ਸਿੰਘ (ਜਮਾਤ ਚੌਥੀ) ਨੇ ਦੂਜਾ ਸਥਾਨ ਹਾਸਲ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ। ਲੜਕੀਆਂ ਦੀ ਰਿਲੇਅ ਰੇਸ ਵਿਚ ਬਵਨੀਤ ਕੌਰ (ਜਮਾਤ ਪੰਜਵੀਂ), ਨਵਪ੍ਰੀਤ ਕੌਰ (ਜਮਾਤ ਤੀਜੀ), ਸੁਖਮਨਵੀਰ ਕੌਰ (ਜਮਾਤ ਪੰਜਵੀਂ) ਅਤੇ ਅਨਿਕ੍ਰੀਤ ਕੌਰ (ਜਮਾਤ ਪੰਜਵੀਂ) ਨੇ ਤੀਜਾ ਸਥਾਨ ਹਾਸਲ ਕੀਤਾ। ਰਿਲੇਅ ਬਲਾਕ ਲਈ ਸਮਰਵੀਰ ਸਿੰਘ (ਜਮਾਤ ਪੰਜਵੀਂ) ਅਤੇ ਨਵਪ੍ਰੀਤ ਕੌਰ (ਜਮਾਤ ਪੰਜਵੀਂ) ਦੀ ਚੋਣ ਹੋਈ। ਸ਼ਤਰੰਜ ਵਿਚ ਸਕੂਲ ਦੀ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਅਨਿਕ ਅਰੋੜਾ (ਜਮਾਤ ਚੌਥੀ), ਜਸਮਨ ਸਿੰਘ ਢੀਂਡਸਾ (ਜਮਾਤ ਚੌਥੀ), ਸਹਿਜਦੀਪ ਸਿੰਘ (ਜਮਾਤ ਚੌਥੀ) ਅਤੇ ਗੁਰਤਾਜ ਸਿੰਘ (ਜਮਾਤ ਚੌਥੀ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੌਥਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿਚ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਵਿਚ ਗੁਰਸੇਹਜ ਸਿੰਘ ਬਾਠ (ਜਮਾਤ ਪੰਜਵੀਂ), ਪ੍ਰਭਦੀਪ ਸਿੰਘ (ਜਮਾਤ ਚੌਥੀ), ਜਸਨੂਰ ਸਿੰਘ (ਜਮਾਤ ਪੰਜਵੀਂ), ਕੇਵਿਨਦੀਪ ਸਿੰਘ (ਜਮਾਤ ਪੰਜਵੀਂ), ਆਰਵ ਰਾਣਾ (ਜਮਾਤ ਪੰਜਵੀਂ), ਤੇਜਸਦੀਪ ਸਿੰਘ (ਜਮਾਤ ਪੰਜਵੀਂ), ਮਹਿਤਾਬ ਸਿੰਘ (ਜਮਾਤ ਪੰਜਵੀਂ) ਅਤੇ ਜਿਆਸ਼ ਭਾਰਤੀ (ਜਮਾਤ ਪੰਜਵੀਂ) ਸ਼ਾਮਲ ਸਨ। ਵਿਦਿਆਰਥੀਆਂ ਨੇ ਆਪਣੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਅਤੇ ਸਮੂਹ ਸਟਾਫ਼ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੀਆਂ ਕਿਹਾ ਕਿ ਖਿਡਾਰੀਆਂ ਦੀ ਇਹ ਉਪਲਬਧੀ ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਨੇ ਸਾਰੀ ਟੀਮ ਦੀਆਂ ਖਿਡਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਮੁਕਾਬਲਿਆਂ ਲਈ ਚੁਣੀਆਂ ਗਏ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦ ਿੱਤੀਆਂ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਅੰਮ੍ਰਿਤਪਾਲ ਕੌਰ ਢਿੱਲੋਂ, ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਵਿਚ ਖੇਡ ਭਾਵਨਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਚੀਫ਼ ਇੰਜੀਨੀਅਰ ਹਾਂਸ ਵਲੋਂ ਰਾਏਕੋਟ ਮੰਡਲ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਫਾਲਟ ਰਕਮ ਦੀ ਰਿਕਵਰੀ ’ਚ ਤੇਜ਼ੀ ਲਿਆਉਣ ਦੀ ਹ... ਅਗਲੀ ਖ਼ਬਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਰਾੜਾ ਸਾਹਿਬ ਵਿਖੇ ਦਸਤਾਰ ਕੈਂਪ
Ad Position 24