ਰਾਏਕੋਟ, 2 ਮਈ (ਬਲਵਿੰਦਰ ਸਿੰਘ ਲਿੱਤਰ)-ਸੀਟੂ ਨਾਲ ਸਬੰਧਿਤ ਭਾਰਤੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਸੀਟੂ ਦਫ਼ਤਰ ਗੁਰੀਲਾ ਨਗਰ ਰਾਏਕੋਟ ਵਿਖੇ ਡਾ.ਪ੍ਰਕਾਸ਼ ਸਿੰਘ ਬਰਮੀ ਜ਼ਿਲਾ ਪ੍ਰਧਾਨ ਮਨਰੇਗਾ ਦੀ ਪ੍ਰਧਾਨਗੀ ਹੇਠ ਕਮਾਰੇਡ ਲੈਨਿਨ ਦਾ ਜਨਮ ਦਿਨ ਮਨਾਇਆ ਗਿਆ | ਮੀਟਿੰਗ ਵਿਚ ਪੰਜਾਬ ਸੀਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਦਲਜੀਤ ਕੁਮਾਰ ਗੋਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਆਪਣੇ ਭਾਸ਼ਣ ਵਿਚ ਲੈਨਿਨ ਦੀ ਜੀਵਨੀ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਕਿ ਕਿਸ ਢੰਗ ਨਾਲ ਕਾਮਰੇਡ ਲੈਨਿਨ ਦੁਨੀਆਂ ਦੀ ਪਹਿਲੀ ਵੱਡੀ ਜੰਗ ਦੌਰਾਨ ਰੂਸ ਵਿਚ ਇਨਕਲਾਬ ਕਰਨ ਵਿਚ ਕਾਮਯਾਬ ਹੋਏ | ਕਾਮਰੇਡ ਲੈਨਿਨ ਨੇ ਕਾਮਰੇਡ ਮਾਰਕਸ ਤੇ ਏਜਲਜ਼ ਦੀ ਥਿਊਰੀ ਨੂੰ ਅਮਲੀ ਜਾਮਾ ਪਹਿਨਾਇਆ | ਉਨਾਂ ਵਿਆਖਿਆ ਕੀਤੀ ਕਿ ਕਾਮਰੇਡ ਲੈਨਿਨ ਦੀ ਟ੍ਰੇਡ ਯੂਨੀਅਨਾਂ ਸਬੰਧੀ ਸਮਝ ਅੱਜ ਵੀ ਪੂਰੀ ਤਰ2ਾਂ ਸਾਰਥਿਕ ਹੈ | ਕਾਮਰੇਡ ਰਾਜਜਸਵੰਤ ਸਿੰਘ ਜੋਗਾ, ਰੁਲਦਾ ਸਿੰਘ, ਗੁਰਨਾਮ ਸਿੰਘ, ਕਰਮਜੀਤ ਸਿੰਘ ਸਨੀ, ਰੋਮਤੀ ਪ੍ਰਸ਼ਾਦ, ਗੁਰਦੀਪ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ | ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਡਾ: ਪ੍ਰਕਾਸ਼ ਸਿੰਘ ਬਰਮੀ ਦੇ ਵਿਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਕਾਮਰੇਡ ਲੈਨਿਨ ਸਬੰਧੀ ਕੁਝ ਲਿਖਤਾਂ ਪੜਨ ਲਈ ਪ੍ਰੇਰਨਾ ਦਿੱਤੀ | ਮੀਟਿੰਗ ਦੇ ਅੰਤ 'ਤੇ ਮਈ ਦਿਵਸ ਮਨਾਉਣ ਸਬੰਧੀ ਪ੍ਰੋਗਰਾਮ ਬਣਾਇਆ ਗਿਆ | ਇਸ ਸਮੇਂ ਦਲਜੀਤ ਕੁਮਾਰ ਗੋਰਾ ਨੇ ਇਹ ਵੀ ਕਿਹਾ ਮਈ ਮੈਨੀਫੈਸਟੋ ਦਾ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਗਿਆ | 1 ਮਈ ਨੂੰ ਸਾਰੀਆਂ ਜਥੇਬੰਦੀਆਂ ਦੇ ਵਰਕਰ ਆਪੋ-ਆਪਣੇ ਅਦਾਰਿਆਂ ਵਿਚ ਸੀਟੂ ਦੇ ਝੰਡੇ ਚਾੜਨ ਉਪਰੰਤ ਜ਼ਿਲਾ ਪੱਧਰ 'ਤੇ ਇਕੱਠੇ ਹੋ ਕੇ ਮਈ ਮੈਨੀਫੈਸਟੋ 'ਤੇ ਚਰਚਾ ਕਰਨ ਉਪਰੰਤ ਜ਼ਿਲਾ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਣਗੇ | ਇਸ ਸਮੇਂ ਵੱਡੀ ਗਿਣਤੀ 'ਚ ਸੀਟੂ ਵਰਕਰ ਮੌਜੂਦ ਸਨ |