ਮੁੱਲਾਂਪੁਰ-ਦਾਖਾ, 2 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਉਨ੍ਹਾਂ ਦਾ ਬੇਟਾ ਮਨਜੋਤ ਸਿੰਘ ਭਰ ਜਵਾਨੀ 'ਚ ਅਕਾਲ ਚਲਾਣਾ ਕਰ ਗਿਆ | ਮਨਜੋਤ ਸਿੰਘ ਦੀ ਬੇਵਕਤੀ ਮੌਤ 'ਤੇ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ, ਸ਼੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਗਾਇਕ ਸੁਰਿੰਦਰ ਮਾਨ, ਪੰਜਾਬੀ ਲਹਿਰਾਂ ਰੇਡਿਓ ਟੋਰਾਂਟੋ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਸਤਿੰਦਰਪਾਲ ਸਿੰਘ ਸਿੱਧਵਾਂ, ਲੇਖਕ ਅਜਮੇਲ ਸਿੰਘ ਮੋਹੀ, ਜਗਤਾਰ ਸਿੰਘ ਹਿੱਸੋਵਾਲ, ਲੇਖਕ ਇੰਜੀ: ਕੇਵਲ ਸਿੰਘ ਹੀਰਾ, ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ ਕਲਾਂ, ਹੋਰਨਾਂ ਵਲੋਂ ਦੇਤਵਾਲ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਗਿਆ | ਅਮਰੀਕ ਸਿੰਘ ਤਲਵੰਡੀ ਅਨੁਸਾਰ ਕਾਕਾ ਮਨਜੋਤ ਸਿੰਘ ਦੀ ਅੰਤਿਮ ਅਰਦਾਸ 7 ਮਈ ਦਿਨ ਵੀਰਵਾਰ ਪਿੰਡ ਦੇਤਵਾਲ (ਲੁਧਿ:) ਗੁਰਦੁਆਰਾ ਦੁੱਖ ਭੰਜਨ ਸਾਹਿਬ ਵਿਖੇ ਦੁਪਹਿਰ 1 ਵਜੇ ਹੋਵੇਗੀ |