ਮੁੰਬਈ, 2 ਮਈ (ਪੀ.ਟੀ.ਆਈ.)-ਭਾਰਤ ਨੇ ਇੰਗਲੈਂਡ ਤੇ ਵੇਲਜ਼ 'ਚ 12 ਜੂਨ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਮਹਿਲਾ ਟੀ-20 ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ 'ਚ 'ਅਨਕੈਪਡ' ਖਿਡਾਰਨ (ਜਿਸਨੇ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ) ਨੰਦਿਨੀ ਸ਼ਰਮਾ ਤੇ ਵਿਕਟਕੀਪਰ-ਬੱਲੇਬਾਜ਼ ਯਾਸਤਿਕਾ ਭਾਟੀਆ ਨੂੰ ਸ਼ਾਮਲ ਕੀਤਾ ਹੈ | ਪ੍ਰਤੀਕਾ ਰਾਵਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਦੋਂ ਕਿ ਆਲਰਾਉਂਡਰ ਅਮਨਜੋਤ ਕÏਰ ਸੱਟ ਕਾਰਨ ਟੀਮ ਵਿਚ ਜਗ੍ਹਾ ਪੱਕੀ ਕਰਨ 'ਚ ਅਸਫਲ ਰਹੀ | ਹਰਮਨਪ੍ਰੀਤ ਕੌਰ ਟੀਮ ਦੀ ਕਪਤਾਨੀ ਕਰੇਗੀ, ਜਿਸ ਵਿਚ ਸਮਿ੍ਤੀ ਮੰਧਾਨਾ ਉਪ-ਕਪਤਾਨ ਵਜੋਂ ਸੇਵਾ ਨਿਭਾਏਗੀ | ਹਾਲਾਂਕਿ, ਪ੍ਰਤੀਕਾ ਨੂੰ ਇੰਗਲੈਂਡ ਵਿਰੁੱਧ ਇਕਲੌਤੇ ਟੈਸਟ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ | ਇਹ ਟੈਸਟ ਮੈਚ 10 ਤੋਂ 13 ਜੁਲਾਈ ਦੇ ਵਿਚਕਾਰ ਲਾਰਡਜ਼ ਵਿਖੇ ਖੇਡਿਆ ਜਾਣਾ ਹੈ | ਨੰਦਿਨੀ ਇਕ ਮੱਧਮ ਗਤੀ ਵਾਲੀ ਗੇਂਦਬਾਜ਼ ਹੈ ਜਿਸਨੇ ਮਹਿਲਾ ਪ੍ਰੀਮੀਅਰ ਲੀਗ ਵਿਚ ਦਿੱਲੀ ਕੈਪੀਟਲਸ ਲਈ ਖੇਡਦੇ ਹੋਏ 10 ਮੈਚਾਂ 'ਚ ਕੁੱਲ 17 ਵਿਕਟਾਂ ਲਈਆਂ | ਉਹ ਪਿਛਲੇ ਫਰਵਰੀ 'ਚ ਬੈਂਕਾਕ ਵਿੱਚ ਹੋਏ ਮਹਿਲਾ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸੀ | ਇਹ ਚੁਣੀ ਗਈ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਮੇਜ਼ਬਾਨ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਵਿਚ ਵੀ ਹਿੱਸਾ ਲਵੇਗੀ | ਇਹ ਲੜੀ 28 ਮਈ ਤੋਂ ਸ਼ੁਰੂ ਹੋਣ ਵਾਲੀ ਹੈ | ਇੰਗਲੈਂਡ ਵਿਰੁੱਧ ਟੀ-20 ਅੰਤਰਰਾਸ਼ਟਰੀ ਲੜੀ ਤੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ | ਹਰਮਨਪ੍ਰੀਤ ਕÏਰ (ਕਪਤਾਨ), ਸਮਿ੍ਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮੀਮਾ ਰÏਡਰਿਗਜ਼, ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਸ਼੍ਰੀ ਚਰਨੀ, ਯਾਸਤਿਕਾ ਭਾਟੀਆ (ਦੂਜੀ ਵਿਕਟਕੀਪਰ), ਨੰਦਿਨੀ ਸ਼ਰਮਾ, ਅਰੁੰਧਤੀ ਰੈਡੀ, ਰੇਣੂਕਾ ਠਾਕੁਰ, ਕ੍ਰਾਂਤੀ ਗÏਡ, ਸ਼੍ਰੇਯੰਕਾ ਪਾਟਿਲ, ਰਾਧਾ ਯਾਦਵ¢
ਖੇਡ ਸੰਸਾਰ
Free
ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ <br/>
ਅਜੀਤ ਡੈਸਕ
03-05-2026