29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

-ਅੱਜ ਰਾਸ਼ਟਰੀ ਖੇਡ ਦਿਵਸ ’ਤੇ ਵਿਸ਼ੇਸ਼- ਮਹਿਜ਼ ਰਸਮ ਨਾ ਰਹਿ ਜਾਵੇ

ਜਲੰਧਰ, 28 ਅਗਸਤ (ਡਾ. ਜਤਿੰਦਰ ਸਾਬੀ)-29 ਅਗਸਤ ਨੂੰ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 29-08-2026
ਜਲੰਧਰ, 28 ਅਗਸਤ (ਡਾ. ਜਤਿੰਦਰ ਸਾਬੀ)-29 ਅਗਸਤ ਨੂੰ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਕੇਂਦਰ ਸਰਕਾਰ ਵੱਲੋਂ 28 ਤੋਂ 31 ਅਗਸਤ ਤੱਕ ਖੇਡ ਗਤੀਵਿਧੀਆਂ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਪੰਜਾਬ ਦੇ ਸਕੂਲਾਂ ’ਚ ਵੀ ਵੱਖ-ਵੱਖ ਖੇਡ ਗਤੀਵਿਧੀਆਂ ਹੋਣਗੀਆਂ। ਪਰ ਸਵਾਲ ਇਹ ਹੈ ਕਿ ਕੀ ਖੇਡ ਦਿਵਸ ਸਿਰਫ਼ ਇਕ ਦਿਨ ਦਾ ਸਰਕਾਰੀ ਸਮਾਗਮ ਬਣ ਕੇ ਰਹਿ ਜਾਵੇ ਜਾਂ ਪੰਜਾਬ ਵਿੱਚ ਸਥਾਈ। ਖੇਡ ਸੱਭਿਆਚਾਰ ਦੀ ਨੀਂਹ ਰੱਖੇ? ਖੇਡ ਦਿਵਸ ਦਾ ਮਕਸਦ ਸਿਰਫ਼ ਬੱਚਿਆਂ ਨੂੰ ਇਕ ਦਿਨ ਮੈਦਾਨ ਵਿਚ ਉਤਾਰਨਾ, ਫੋਟੋਆਂ ਖਿੱਚਵਾਉਣਾ ਤੇ ਸਰਟੀਫਿਕੇਟ ਵੰਡਣਾ ਨਹੀਂ ਹੋਣਾ ਚਾਹੀਦਾ। ਹਰ ਸਕੂਲ ਵਿਚ ਰੋਜ਼ਾਨਾ ਖੇਡ ਲਈ ਘੱਟੋ-ਘੱਟ ਇੱਕ ਘੰਟਾ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਖੇਡ ਮੈਦਾਨ, ਲੋੜੀਂਦਾ ਸਾਮਾਨ ਅਤੇ ਯੋਗ ਸਰੀਰਕ ਸਿੱਖਿਆ ਅਧਿਆਪਕ ਵੀ ਯਕੀਨੀ ਬਣਾਏ ਜਾਣ। ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਕਾਰਨ ਬੱਚਿਆਂ ਨੂੰ ਮੈਦਾਨ ਨਾਲ ਜੋੜਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਖੇਡਾਂ ਸਿਹਤ, ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਵਧਾਉਣ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਦੂਰ ਰੱਖ ਸਕਦੀਆਂ ਹਨ। ਇਸ ਲਈ 29 ਅਗਸਤ ਤੋਂ ਪੰਜਾਬ ਦੇ ਹਰ ਸਕੂਲ ’ਚ 365 ਦਿਨ ਖੇਡਾਂ ਮੁਹਿੰਮ ਸ਼ੁਰੂ ਹੋਵੇ। ਹਰ ਬੱਚੇ ਨੂੰ ਘੱਟੋ-ਘੱਟ ਇੱਕ ਖੇਡ ਨਾਲ ਜੋੜਿਆ ਜਾਵੇ ਤੇ ਸਕੂਲ ਤੋਂ ਰਾਜ ਪੱਧਰ ਤੱਕ ਪ੍ਰਤਿਭਾ ਪਛਾਣ ਦੀ ਮਜ਼ਬੂਤ ਪ੍ਰਣਾਲੀ ਬਣਾਈ ਜਾਵੇ। ਰਾਸ਼ਟਰੀ ਖੇਡ ਦਿਵਸ ਦੀ ਸਫਲਤਾ ਸਮਾਗਮਾਂ ਦੀ ਗਿਣਤੀ ਨਾਲ ਨਹੀਂ, ਮੈਦਾਨ ’ਚ ਉਤਰਦੇ ਬੱਚਿਆਂ ਦੀ ਗਿਣਤੀ ਨਾਲ ਮਾਪੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਹਾਕੀ ਇੰਡੀਆ ਵਲੋਂ ਮਹਿਲਾ ਟੀਮ ਲਈ 50 ਲੱਖ ਰੁਪਏ ਦਾ ਇਨਾਮ ਅਗਲੀ ਖ਼ਬਰ ਭਾਰਤ ਨੂੰ ਬੈਲਜੀਅਮ ਹੱਥੋਂ ਮਿਲੀ ਹਾਰ, 8ਵੇਂ ਸਥਾਨ ਨਾਲ ਮੁਹਿੰਮ ਸਮਾਪਤ
Ad Position 24