29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭਾਰਤ ਨੂੰ ਬੈਲਜੀਅਮ ਹੱਥੋਂ ਮਿਲੀ ਹਾਰ, 8ਵੇਂ ਸਥਾਨ ਨਾਲ ਮੁਹਿੰਮ ਸਮਾਪਤ

ਵਾਵਰੇ, 28 ਅਗਸਤ (ਏਜੰਸੀ)-ਐੱਫ. ਆਈ.

Ad Position 21
No active advertisement
ਅਜੀਤ ਡੈਸਕ 29-08-2026
ਵਾਵਰੇ, 28 ਅਗਸਤ (ਏਜੰਸੀ)-ਐੱਫ.ਆਈ.ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਦੇ 7ਵੇਂ-8ਵੇਂ ਸਥਾਨ ਲਈ ਖੇਡੇ ਗਏ ਮੁਕਾਬਲੇ ਵਿਚ ਭਾਰਤ ਨੂੰ ਬੈਲਜੀਅਮ ਤੋਂ ਪੈਨਲਟੀ ਸ਼ੂਟਆਊਟ ’ਚ ਹਾਰ ਮਿਲੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਟੂਰਨਾਮੈਂਟ ਦਾ ਅੰਤ 8ਵੇਂ ਸਥਾਨ ’ਤੇ ਰਹਿ ਕੇ ਕੀਤਾ। ਵਾਵਰੇ ਦੇ ਬੈਲਫਿਅਸ ਹਾਕੀ ਐਰੀਨਾ ਵਿਚ ਹੋਏ ਮੁਕਾਬਲੇ ਦੀ ਭਾਰਤ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਭਾਰਤ ਲਈ ਅਭਿਸ਼ੇਕ ਨੈਨ ਨੇ 2 ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਕ ਗੋਲ ਕੀਤਾ। ਜਦਕਿ ਬੈਲਜੀਅਮ ਲਈ ਰੋਮਨ ਡੂਵੇਕੋਟ,ਹਿਊਗੋ ਲਾਬੂਸ਼ੇਰ ਤੇ ਨਿਕੋਲਸ ਡੀ ਕੇਰਪਲ ਨੇ ਗੋਲ ਕੀਤਾ। ਇਸ ਤਰ੍ਹਾਂ ਨਿਰਧਾਰਤ ਸਮੇਂ ਤੱਕ ਸਕੋਰ ਬਰਾਬਰ ਰਹਿਣ ਕਾਰਨ ਮੁਕਾਬਲੇ ਦਾ ਫੈਸਲਾ ਪੈਨਲਟੀ ਸ਼ੂਟਆਊਟ ’ਚ ਹੋਇਆ। ਇਸ ਤਰ੍ਹਾਂ ਬੈਲਜੀਅਮ ਨੇ ਪੈਨਲਟੀ ਸ਼ੂਟਆਊਟ ’ਚ ਜਿੱਤ ਦਰਜ ਕਰਕੇ ਵਿਸ਼ਵ ਕੱਪ ’ਚ 7ਵਾਂ ਸਥਾਨ ਹਾਸਲ ਕੀਤਾ, ਜਦਕਿ ਭਾਰਤ ਨੂੰ 8ਵੇਂ ਸਥਾਨ ਨਾਲ ਸੰਤੁਸ਼ਟ ਹੋਣਾ ਪਿਆ। ਨੀਦਰਲੈਂਡਜ਼ ਨੂੰ ਹਰਾ ਕੇ ਸਪੇਨ ਫਾਈਨਲ ’ਚ ਐਮਸਟਲਵੀਨ, 28 ਅਗਸਤ (ਏਜੰਸੀ)-ਐੱਫ.ਆਈ.ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਸਪੇਨ ਨੇ ਵੱਡਾ ਉਲਟਫੇਰ ਕਰਦਿਆਂ ਮੇਜ਼ਬਾਨ ਤੇ ਮੌਜੂਦਾ ਓਲੰਪਿਕ ਚੈਂਪੀਅਨ ਨੀਦਰਲੈਂਡਜ਼ ਨੂੰ 4-3 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸਪੇਨ ਦੇ ਜੋਸੇ ਬਾਸਤੇਰਾ ਨੇ ਹੈਟ੍ਰਿਕ ਕੀਤੀ। ਇਸ ਜਿੱਤ ਨਾਲ ਸਪੇਨ 28 ਸਾਲ ਬਾਅਦ ਹਾਕੀ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ। ਆਖਰੀ ਵਾਰ ਸਪੇਨ ਨੇ 1998 ’ਚ ਵਿਸ਼ਵ ਕੱਪ ਫਾਈਨਲ ਖੇਡਿਆ ਸੀ। ਹੁਣ ਖ਼ਿਤਾਬੀ ਮੁਕਾਬਲੇ ਵਿਚ ਉਸ ਦਾ ਸਾਹਮਣਾ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ -ਅੱਜ ਰਾਸ਼ਟਰੀ ਖੇਡ ਦਿਵਸ ’ਤੇ ਵਿਸ਼ੇਸ਼- ਮਹਿਜ਼ ਰਸਮ ਨਾ ਰਹਿ ਜਾਵੇ ਅਗਲੀ ਖ਼ਬਰ ਪ੍ਰਗਨਾਨੰਧਾ ਗ੍ਰੈਂਡ ਸ਼ਤਰੰਜ ਟੂਰ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
Ad Position 24