ਖੰਨਾ, 3 ਮਈ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਸਿੱਖਿਆ ਸ਼ਾਸਤਰੀ ਪਿ੍ੰਸੀਪਲ ਸਤੀਸ਼ ਦੂਆ ਦੇ ਘਰ ਹੋਈ, ਜਿਸ ਵਿਚ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਪੀ. ਏ. ਮਹੇਸ਼ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਜਿਸ 'ਚ ਆਉਣ ਵਾਲੀਆਂ ਮਿਊਾਸੀਪਲ ਕਮੇਟੀਆਂ ਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਵਾਰਡ ਨੰਬਰ 30 ਦੇ ਮਹੱਲਾ ਨਿਵਾਸੀਆਂ ਦੀਆਂ ਪਾਣੀ, ਬਿਜਲੀ ਤੇ ਸੀਵਰੇਜ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ | ਮਹੇਸ਼ ਕੁਮਾਰ ਪੀ. ਏ. ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਤਰਗਤ 10 ਲੱਖ ਰੁਪਏ ਤੱਕ ਦੇ ਮੁਫ਼ਤ ਹੈਲਥ ਕਾਰਡ ਲਗਾਤਾਰ ਬਣ ਰਹੇ ਹਨ ਅਤੇ ਲੋਕ ਇਸ ਤੋਂ ਫ਼ਾਇਦਾ ਵੀ ਉਠਾ ਰਹੇ ਹਨ | ਮਹੇਸ਼ ਕੁਮਾਰ ਨੇ ਕਿਹਾ ਕਿ ਇਸ ਕਮੇਟੀ ਦੀਆਂ ਚੋਣਾਂ 'ਚ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ | ਮੀਟਿੰਗ ਵਿਚ ਪ੍ਰਦੀਪ ਕੁਮਾਰ ਜੌਹਰ ਉਰਫ਼ ਸੋਨੂੰ ਤੇ ਮਹੱਲਾ ਨਿਵਾਸੀ ਪੰਨੀ ਸੰਧੂ, ਸੁਮਿਤ ਅਰੋੜਾ, ਸੰਦੀਪ ਕੁਮਾਰ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ |