20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ ਤੋਂ ਬਾਅਦ ਪੰਜਾਬ 'ਚ ਬਣੇਗੀ ਭਾਜਪਾ ਸਰਕਾਰ-ਹਰਕੰਵਲਜੀਤ ਸਿੰਘ

Ad Position 21
No active advertisement
07-05-2026
ਲੋਹਟਬੱਦੀ, 6 ਮਈ (ਕੁਲਵਿੰਦਰ ਸਿੰਘ ਡਾਂਗੋਂ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਮੁੱਚੇ ਦੇਸ਼ ਦੇ ਲੋਕਾਂ ਲਈ ਲਏ ਜਾ ਰਹੇ ਫ਼ੈਸਲਿਆਂ ਕਾਰਨ ਅੱਜ ਹਰ ਪਾਸੇ ਭਾਜਪਾ ਦਾ ਬੋਲਬਾਲਾ ਹੈ | ਹਾਲ ਹੀ 'ਚ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਢਹਿ-ਢੇਰੀ ਹੋਏ ਸਿਆਸੀ ਕਿਲ੍ਹੇ ਤੋਂ ਇਲਾਵਾ ਅਸਾਮ 'ਚ ਭਾਜਪਾ ਜਦਕਿ ਪੁਡੂਚੇਰੀ 'ਚ ਐੱਨ.ਡੀ.ਏ. ਗੱਠਜੋੜ ਦੀ ਸਰਕਾਰ ਸਥਾਪਿਤ ਹੋਣ ਨਾਲ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ 'ਚ ਆਗਾਮੀ-2027 ਵਿਧਾਨ ਸਭਾ ਚੋਣਾਂ ਦਰਮਿਆਨ ਭਾਰਤੀ ਜਨਤਾ ਪਾਰਟੀ ਬਹੁਮੱਤ ਨਾਲ ਸਰਕਾਰ ਬਣਾਏਗੀ | ਇਹ ਪ੍ਰਗਟਾਵਾ ਹਰਕੰਵਲਜੀਤ ਸਿੰਘ ਸੀਨੀਅਰ ਆਗੂ ਬੀ.ਜੇ.ਪੀ ਪੰਜਾਬ (ਹਲਕਾ ਰਾਏਕੋਟ) ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਭਾਜਪਾ ਦਾ ਗੜ੍ਹ ਬਣ ਚੁੱਕਾ ਹੈ ਕਿਉਂਕਿ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਹਨ ਕਿ ਕੇਂਦਰ 'ਚ ਨਰਿੰਦਰ ਮੋਦੀ ਦੀ ਸਰਕਾਰ ਹੀ ਸੂਬੇ ਦੇ ਲਟਕ ਰਹੇ ਮਸਲਿਆਂ ਅਤੇ ਕਰਜ਼ੇ ਦਾ ਹੱਲ ਕਰ ਸਕਦੀ ਹੈ |


Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਸਰਪੰਚ ਪਾਲੀ ਡੱਲਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਯੂਥ ਸੈਕਟਰੀ ਨਿਯੁਕਤ <br/> ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਇਨਵੈਸਚਰ ਸੈਰੇਮਨੀ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>
Ad Position 24