20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਰੋਜ਼ੀ-ਰੋਟੀ ਕਮਾਉਣ ਵਿਦੇਸ਼ ਮਾਰੀਸ਼ਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ <br/>

Ad Position 21
No active advertisement
ਅਜੀਤ ਡੈਸਕ 07-05-2026
ਰਾਏਕੋਟ, 6 ਮਈ (ਬਲਵਿੰਦਰ ਸਿੰਘ ਲਿੱਤਰ)-ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪਿੰਡ ਬੱਸੀਆਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮਾਰੀਸ਼ਸ਼ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਕਿਸਾਨ ਆਗੂ ਰਣਧੀਰ ਸਿੰਘ ਉੱਪਲ ਨੇ ਦੱਸਿਆ ਕਿ ਸਾਬਕਾ ਪੰਚ ਬਲਵਿੰਦਰ ਸਿੰਘ ਦੇ 2 ਪੁੱਤਰ ਹਨ, ਜੋ ਵੱਖ-ਵੱਖ ਮੁਲਕਾਂ ਵਿਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਹਨ | ਉਨ੍ਹਾਂ ਦੱਸਿਆ ਕਿ ਛੋਟਾ ਪੁੱਤਰ ਰੋਹਿਤ ਸਿੰਘ (27 ਸਾਲ) 01 ਮਾਰਚ 2026 ਨੂੰ ਵਿਦੇਸ਼ ਮਾਰੀਸ਼ਸ਼ ਵਿਖੇ ਗਿਆ ਸੀ, ਜਿਸ ਦੀ 18 ਅਪ੍ਰੈਲ 2026 ਨੂੰ ਉੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਮਿ੍ਤਕ ਦੇਹ 7 ਮਈ ਨੂੰ ਪਿੰਡ ਬੱਸੀਆਂ ਵਿਖੇ ਪਹੁੰਚ ਰਹੀ ਹੈ, ਜਿਸ ਦਾ ਅੰਤਿਮ ਸੰਸਕਾਰ 7 ਮਈ ਨੂੰ ਸ਼ਾਮ 4-5 ਵਜੇ ਦੇ ਕਰੀਬ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਸਾਬਕਾ ਪੰਚ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਵਰਕਰ ਹੈ, ਜਿਸ ਦੇ 2 ਪੁੱਤਰ ਅਤੇ 3 ਧੀਆਂ ਹਨ | ਵੱਡਾ ਪੁੱਤਰ ਰੋਮਾਨੀਆ ਵਿਖੇ ਗਿਆ ਹੋਇਆ ਹੈ, ਜਦਕਿ ਛੋਟਾ ਪੁੱਤਰ ਮਾਰੀਸ਼ਸ਼ ਵਿਖੇ ਗਿਆ ਸੀ, ਜਿਸ ਦੀ 48 ਦਿਨਾਂ ਬਾਅਦ ਉੱਥੇ ਮੌਤ ਹੋ ਗਈ ਹੈ | ਇਸ ਅਸਹਿ ਘਾਟੇ ਨਾਲ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ 'ਚ ਚੋਰੀਆਂ ਦੇ ਸਿਲਸਿਲੇ ਨੇ ਮਜ਼ਦੂਰਾਂ ਨੂੰ ਆਰਥਿਕ ਮਾਰ ਪਾਈ <br/> ਅਗਲੀ ਖ਼ਬਰ ਮਲੇਰੀਆ ਸੰਬੰਧੀ ਚਕਰ ਵਿਖੇ ਜਾਗਰੂਕਤਾ ਕੈਂਪ ਲਗਾਇਆ
Ad Position 24