20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਦਾਣਾ ਮੰਡੀ 'ਚ ਚੋਰੀਆਂ ਦੇ ਸਿਲਸਿਲੇ ਨੇ ਮਜ਼ਦੂਰਾਂ ਨੂੰ ਆਰਥਿਕ ਮਾਰ ਪਾਈ <br/>

Ad Position 21
No active advertisement
ਅਜੀਤ ਡੈਸਕ 07-05-2026
ਰਾਏਕੋਟ, 6 ਮਈ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਲੰਘੀ 5-6 ਮਈ ਦੀ ਦਰਮਿਆਨੀ ਰਾਤ ਨੂੰ ਚੋਰਾਂ ਵਲੋਂ ਇਕ ਆੜ੍ਹਤ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਕਣਕ ਦੀ ਬੋਰੀਆਂ ਚੋਰੀ ਕੀਤੀਆਂ | ਇਸ ਮੌਕੇ ਮੰਗਤ ਰਾਏ ਐਂਡ ਸੰਨਜ਼ ਆੜ੍ਹਤ ਦੀ ਦੁਕਾਨ ਤੋਂ ਚੋਰਾਂ ਵਲੋਂ ਕਣਕ ਦੀਆਂ 5 ਬੋਰੀਆਂ ਚੋਰੀ ਹੋਣ ਸੰਬੰਧੀ ਜਾਣਕਾਰੀ ਦਿੰਦਿਆਂ ਚੌਧਰੀ ਰਸ਼ਵੀਰ ਸਿੰਘ ਬੁੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਆੜ੍ਹਤ ਦੀ ਦੁਕਾਨ 'ਤੇ ਮਾਰਕਫੈੱਡ ਵਲੋਂ ਕਣਕ ਖ਼ਰੀਦੀ ਗਈ ਹੈ, ਜਿਸ ਦੀ ਚੁਕਾਈ ਨਾ ਹੋਣ ਕਰਕੇ ਆੜ੍ਹਤ ਤੋਂ ਹਜ਼ਾਰਾਂ ਬੋਰੀ ਚੁਕਾਈ ਨੂੰ ਉਡੀਕ ਰਹੀ ਹੈ | ਉਸ ਨੇ ਦੱਸਿਆ ਕਿ ਬੀਤੀ ਰਾਤ ਨਵੀਂ ਮੰਡੀ ਦੇ ਫੜ੍ਹ 'ਚੋਂ ਅਣਪਛਾਤੇ ਚੋਰਾਂ ਵਲੋਂ 5 ਬੋਰੀਆਂ ਕਣਕ ਦੀਆਂ ਚੋਰੀ ਕਰ ਲਈਆਂ ਹਨ | ਉਨ੍ਹਾਂ ਦੱਸਿਆ ਕਿ ਚੁਕਾਈ ਨਾ ਹੋਣ ਦੀ ਵਜ੍ਹਾ ਕਰਕੇ ਉਹ ਸਰਕਾਰੀ ਖ਼ਰੀਦੀ ਗਈ ਕਣਕ ਦੀ ਰਾਖ਼ੀ ਬੈਠੇ ਹਨ, ਦੂਜੇ ਪਾਸੇ ਤੇਜ਼ ਗਰਮੀ ਕਾਰਨ ਭਰੀਆਂ ਬੋਰੀਆਂ ਦੀ ਪਹਿਲਾਂ ਹੀ ਸਾਰਟੇਜ਼ ਪੈਣ ਦਾ ਡਰ ਬਣਿਆ ਹੋਇਆ ਹੈ, ਉੱਥੇ ਹੀ ਚੋਰਾਂ ਵਲੋਂ ਉਨ੍ਹਾਂ ਦੀ ਦੁਕਾਨ ਤੋਂ 5 ਬੋਰੀਆਂ ਚੋਰੀ ਹੋਰ ਰਗੜਾ ਲਗਾ ਦਿੱਤਾ ਹੈ | ਉਨ੍ਹਾਂ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਆੜ੍ਹਤ ਦੀ ਦੁਕਾਨ ਤੋਂ ਜਲਦ ਤੋਂ ਜਲਦ ਲਿਫ਼ਟਿੰਗ ਕਰਵਾਈ ਜਾਵੇ ਤਾਂ ਜੋ ਚੋਰੀਆਂ ਹੋਣ ਦੇ ਸਿਲਸਿਲੇ ਕਾਰਨ ਉਨ੍ਹਾਂ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ | ਦੱਸਣਯੋਗ ਹੈ ਕਿ ਪਰਮਜੀਤ ਸਿੰਘ ਗਿੱਲ ਐਂਡ ਸੰਨਜ਼ ਦੀ ਆੜ੍ਹਤ 'ਤੇ ਪਿਛਲੇ ਦਿਨੀਂ ਦਿਨ-ਦਿਹਾੜੇ 2 ਚੋਰ ਕਣਕ ਚੋਰੀ ਕਰਨ ਲਈ ਆ ਢੁੱਕੇ, ਜਿਨ੍ਹਾਂ ਦੀ ਮਜ਼ਦੂਰਾਂ ਵਲੋਂ ਗਿੱਦੜ-ਕੁੱਟ ਕੀਤੀ ਗਈ | ਜਿਨ੍ਹਾਂ ਨੇ ਦੁਬਾਰਾ ਨਾ ਚੋਰੀ ਕਰਨ ਦਾ ਭਰੋਸਾ ਦਿੱਤਾ, ਜਿਸ ਦੇ ਬਾਅਦ ਉਨ੍ਹਾਂ ਦੀ ਬੰਦ ਖੁਲਾਸੀ ਹੋਈ |
ਕੀ ਕਹਿਣਾ ਹੈ ਡੀ.ਐੱਸ.ਪੀ ਰਾਏਕੋਟ ਦਾ
ਜਦੋਂ ਇਸ ਮਾਮਲੇ ਸੰਬੰਧੀ ਡੀ.ਐੱਸ.ਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਮੰਡੀ 'ਚੋਂ ਕਣਕ ਚੋਰੀ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਮੰਡੀ 'ਚ ਸਿਟੀ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇਗੀ, ਜਦਕਿ ਚੋਰੀ ਹੋਈ ਕਣਕ ਸਬੰਧੀ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਕੇ ਸੁਰਾਗ ਲਗਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨਾਲ ਹਰ ਪਹਿਲੂ 'ਤੇ ਧੱਕਾ ਕਰ ਰਹੀ ਹੈ-ਮਨਪ੍ਰੀਤ ਸਿੰਘ ਇਯਾਲੀ <br/> ਅਗਲੀ ਖ਼ਬਰ ਰੋਜ਼ੀ-ਰੋਟੀ ਕਮਾਉਣ ਵਿਦੇਸ਼ ਮਾਰੀਸ਼ਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ <br/>
Ad Position 24