20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬੰਗਾਲ-ਅਸਾਮ 'ਚ ਭਾਜਪਾ ਦੀ ਜਿੱਤ 'ਤੇ ਦੇਤਵਾਲ ਦੀ ਅਗਵਾਈ ਹੇਠ ਮੰਡੀ ਮੁੱਲਾਂਪੁਰ 'ਚ ਲੱਡੂ ਵੰਡੇ <br/>

Ad Position 21
No active advertisement
ਅਜੀਤ ਡੈਸਕ 07-05-2026
ਮੁੱਲਾਂਪੁਰ-ਦਾਖਾ, 6 ਮਈ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ, ਅਸਾਮ ਸਮੇਤ ਪੁਡੁਚੇਰੀ ਰਾਜਾਂ 'ਚ ਲਾਮਿਸਾਲ ਜਿੱਤ 'ਤੇ ਮੰਡੀ ਮੁੱਲਾਂਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਹੇਠ ਭਾਜਪਾ ਅਹੁਦੇਦਾਰ, ਵਰਕਰਾਂ ਵਲੋਂ ਲੱਡੂ ਵੰਡੇ ਗਏ | ਭਾਜਪਾ ਦੀ ਜਿੱਤ ਵਾਲੀ ਖੁਸ਼ੀ 'ਚ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਮੇਜਰ ਸਿੰਘ ਦੇਤਵਾਲ ਨੇ ਕਿਹਾ ਕਿ ਬੰਗਾਲ ਸਰਕਾਰ ਨੂੰ ਚੱਲਦਾ ਕਰਕੇ ਭਾਜਪਾ ਦੀ ਐੱਨ.ਡੀ.ਏ. ਜੇਤੂ ਬਣੀ, ਅਸਾਮ ਰਾਜ 'ਚ ਵੀ ਬੀ.ਜੇ.ਪੀ. ਦਾ ਤੀਸਰਾ ਕਾਰਜਕਾਲ ਸ਼ੁਰੂ ਹੋੋ ਗਿਆ, ਹੁਣ ਜਿੱਤ ਦੀ ਅਗਲੀ ਪਾਰੀ ਪੰਜਾਬ ਹੋਵੇਗਾ, ਜਿਥੇ ਭਾਰਤੀ ਜਨਤਾ ਪਾਰਟੀ ਵਿਕਾਸ ਦੇ ਨਾਂਅ 'ਤੇ 2027 'ਚ ਸਰਕਾਰ ਬਣਾਏਗੀ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਜਰ ਸਿੰਘ ਦੇਤਵਾਲ ਵਲੋਂ ਕਈ ਰਾਜਾਂ 'ਚ ਹੋਈ ਜਿੱੱਤ ਦੀ ਵਧਾਈ ਦਿੱਤੀ | ਹਲਕਾ ਦਾਖਾ ਮੰਡੀ ਮੁੱਲਾਂਪੁਰ 'ਚ ਲੱਡੂ ਵੰਡੇ ਜਾਣ ਸਮੇਂ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਗਾਲਿਬ, ਕੌਂਸਲਰ ਸੰਜੀਵ ਢੰਡ, ਕੌਂਸਲਰ ਅੰਬੂ ਰਾਮ ਮਸ਼ਾਲ, ਭੁਪਿੰਦਰ ਸਿੰਘ ਮੁੱਲਾਂਪੁਰ, ਜਗਜੀਵਨ ਸਿੰਘ ਗਰੀਬ, ਬਿੰਦਰ ਬਾਂਸਲ, ਮੰਗਤ ਰਾਮ, ਸ਼ਕਤੀ ਸ਼ਰਮਾ, ਜਰਨੈਲ ਸਿੰਘ ਚੌਂਕੀਮਾਨ, ਜਗਦੇਵ ਸਿੰਘ ਰਾਊਵਾਲ, ਰਾਕੇਸ਼ ਸਿੰਗਲਾ, ਸੰਦੀਪ ਸ਼ਰਮਾ, ਸੁਰੇਸ਼ ਕੁਮਾਰ, ਸਤੀਸ਼ ਕੁਮਾਰ, ਅਰੁਣ ਮੌਰੀਆ, ਬਾਵਾ ਜੈਨ, ਪੰਡਤ ਗੁਰਦੇਵ, ਧਰਮਿੰਦਰ ਸਿੰਘ ਸੁਧਾਰ, ਗੁਰਦੇਵ ਮਨੋਹਰ, ਸ਼ੰਮੀ ਦਿਲਸ਼ਾਨਾ, ਜੌਨੀ ਸਿੰਗਲਾ, ਡਾ: ਕਰਮ ਸਿੰਘ, ਹਰਦੀਪ ਸਿੰਘ ਗਾਲਿਬ, ਗੱਗੂ, ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਦਰਸ਼ਨ ਸਿੰਘ ਬੀਰਮੀ ਹਲਕਾ ਰਾਏਕੋਟ ਲਈ ਅਬਜ਼ਰਵਰ ਨਿਯੁਕਤ <br/> ਅਗਲੀ ਖ਼ਬਰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਐੱਸ.ਆਈ. ਮਲਕੀਤ ਸਿੰਘ ਨੂੰ ਵਧਾਈ <br/>
Ad Position 24