20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਐੱਸ.ਆਈ. ਮਲਕੀਤ ਸਿੰਘ ਨੂੰ ਵਧਾਈ <br/>

Ad Position 21
No active advertisement
ਅਜੀਤ ਡੈਸਕ 07-05-2026
ਮੁੱਲਾਂਪੁਰ-ਦਾਖਾ, 6 ਮਈ (ਨਿਰਮਲ ਸਿੰਘ ਧਾਲੀਵਾਲ)-ਅਮਨ ਕਾਨੂੰਨ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਮਿਸਾਲੀ ਸੇਵਾਵਾਂ ਬਦਲੇ ਲੁਧਿਆਣਾ ਜ਼ਿਲ੍ਹਾ ਬਹੁਤਾਦ ਪੁਲਿਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਡਿਸਕ ਵੱਕਾਰੀ ਪ੍ਰਸੰਸਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਲੁਧਿਆਣਾ ਕਮਿਸ਼ਨਰੇਟ ਏਰੀਆ ਅਧੀਨ ਪੁਲਿਸ ਸੇਵਾਵਾਂ ਵਾਲੇ ਸਬ ਇੰਸਪੈਕਟਰ ਮਲਕੀਤ ਸਿੰਘ ਨੂੰ ਡੀ.ਜੀ.ਪੀ ਡਿਸਕ ਨਾਲ ਸਨਮਾਨੇ ਜਾਣ ਸਮੇਂ ਡੀ.ਆਈ.ਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੌਜੂਦ ਰਹੇ | ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਜਗਰਾਉਂ ਸ਼ਹਿਰ 'ਚ ਵੱਖ-ਵੱਖ ਥਾਣਿਆਂ ਅਤੇ ਅਤੇ ਦਾਖਾ ਪੁਲਿਸ ਸਬ ਡਵੀਜ਼ਨ ਅਧੀਨ ਡੀ.ਐੱਸ.ਪੀ ਦਫ਼ਤਰ ਲੰਮਾ ਸਮਾਂ ਸੇਵਾਵਾਂ ਵਾਲੇ ਮਲਕੀਤ ਸਿੰਘ ਦਾ ਪੁਲਿਸ ਡਿਊਟੀ ਦੇ ਨਾਲ ਇਲਾਕੇ ਦੇ ਲੋਕਾਂ ਵਿਚਕਾਰ ਬੜੀ ਮੁਹੱਬਤ ਬਣੀ ਹੋਈ ਹੈ | ਡੀ.ਜੀ.ਪੀ ਵਲੋਂ ਮਲਕੀਤ ਸਿੰਘ ਨੂੰ ਪ੍ਰਸੰਸਾ ਡਿਸਕ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ, ਕਾਰਜ ਨੈਤਿਕਤਾ ਦੀ ਗਵਾਹੀ ਭਰਦੀ ਹੈ | ਨਾਗਰਿਕਾਂ ਦੀ ਸੇਵਾ ਅਤੇ ਸੁਰੱਖਿਆ ਵਿਚ ਲੱਗੇ ਮਲਕੀਤ ਸਿੰਘ ਨੂੰ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਡਾ: ਅੰਕੁਰ ਗੁਪਤਾ, ਡੀ.ਐੱਸ.ਪੀ ਕਰਨ ਸਿੰਘ ਸੰਧੂ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬੰਗਾਲ-ਅਸਾਮ 'ਚ ਭਾਜਪਾ ਦੀ ਜਿੱਤ 'ਤੇ ਦੇਤਵਾਲ ਦੀ ਅਗਵਾਈ ਹੇਠ ਮੰਡੀ ਮੁੱਲਾਂਪੁਰ 'ਚ ਲੱਡੂ ਵੰਡੇ <br/> ਅਗਲੀ ਖ਼ਬਰ ਸਨਮਤੀ ਸਕੂਲ ਵਿਖੇ ਨੰਨ੍ਹੇ-ਮੁੰਨੇ੍ਹ ਬੱਚਿਆਂ ਲਈ ਸਵਾਗਤੀ ਪਾਰਟੀ <br/>
Ad Position 24