ਮੁੱਲਾਂਪੁਰ-ਦਾਖਾ, 9 ਮਈ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਅਧਿਆਪਕਾਂ ਵਲੋਂ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਰਲਕੇ ਮਾਂ ਦਿਵਸ ਮਨਾਇਆ ਗਿਆ | ਸਵੇਰ ਦੀ ਸਭਾ ਵਿਚ 'ਪੁੱਤਾਂ ਮਾਤਾ ਕੀ ਅਸ਼ੀਸ਼' ਸ਼ਬਦ ਨਾ ਕੀਤੀ ਗਈ | ਮਾਂ ਦਿਵਸ ਸਮਾਰੋਹ ਮੌਕੇ ਵਿਦਿਆਰਥੀਆਂ ਦੇ ਪੇਪਰ ਕਟਿੰਗ, ਡਰਾਇੰਗ, ਕਵਿਤਾ ਉਚਾਰਨ, ਲੇਖ ਪੜ੍ਹਨ ਕਈ ਹੋਰ ਮੁਕਾਬਲਿਆ ਸਮੇਂ ਵਿਦਿਆਰਥੀਆਂ ਬੜੀ ਰੀਝ ਨਾਲ ਮਾਂ ਦੀ ਉਪਮਾ ਕੀਤੀ | ਕੁਦਰਤ ਦੀ ਸਰਬੋਤਮ ਰਚਨਾ ਹੈ ਮਾਂ ਨੂੰ ਉੱਤਮ ਲੇਖ ਅਤੇ 'ਮਾਂ ਕੀ ਮਮਤਾ ਕੀ ਛਾਵ ਮੈਂ' ਉੱਤਮ ਕਵਿਤਾ ਪੇਸ਼ ਕੀਤੀ ਗਈ | ਦਰਦੀ ਕੋਈ ਨਹੀਂ ਮਾਂ ਵਰਗਾ ਗੀਤ ਨੇ ਵਾਹ-ਵਾਹ ਕਰਵਾ ਛੱਡੀ | ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਵਿਦਿਆਰਥੀਆਂ ਨੂੰ ਮਾਂ ਦਿਵਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਮਾਂ ਬੇਸ਼ਕੀਮਤੀ ਪੂੰਜੀ ਹੈ, ਸੱਚੇ ਦਿਲੋਂ ਮਾਂ ਦੀ ਸੇਵਾ ਕਰਕੇ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਦੁਨੀਆ ਵਿਚ ਜੇਕਰ ਸੱਚਾ ਸਾਥੀ ਹੈ, ਸੱਚਾ ਦੋਸਤ ਹੈ ਉਹ ਮਾਂ ਹੀ ਹੈ |