22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਵਿਖੇ 'ਮਾਂ ਦਿਵਸ' ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਚੌਂਕੀਮਾਨ, 9 ਮਈ (ਤੇਜਿੰਦਰ ਸਿੰਘ ਚੱਢਾ)-ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ (ਲੁਧਿਆਣਾ) ਵਿਖੇ 'ਮਾਂ ਦਿਵਸ' ਮਨਾਇਆ ਗਿਆ, ਜਿਸ ਵਿਚ ਨਰਸਰੀ, ਐੱਲ.ਕੇ.ਜੀ., ਬਾਰ੍ਹਵੀਂ ਅਤੇ ਨਵੇਂ ਦਾਖਲੇ ਵਾਲੇ ਵਿਦਿਆਰਥੀਆਂ ਦੀਆਂ ਮਾਤਾਵਾਂ ਉਚੇਚੇ ਤੌਰ 'ਤੇ ਸ਼ਾਮਿਲ ਹੋਈਆਂ | ਸਕੂਲ ਵਲੋਂ ਕਰਵਾਏ, ਇਸ ਸਮਾਗਮ ਦਾ ਮਾਤਾਵਾਂ ਨੇ ਖੂਬ ਆਨੰਦ ਮਾਣਿਆ | ਇਸ ਸਮਾਗਮ 'ਚ ਜਿੱਥੇ ਅਰਮਾਨਵੀਰ ਕੌਰ ਨੇ ਆਪਣੇ ਭਾਸ਼ਨ ਦੁਆਰਾ ਮਾਂ ਦੇ ਕਿਰਦਾਰ ਨੂੰ ਰੁਸ਼ਨਾਇਆ, ਉੱਥੇ ਹੀ ਈਸ਼ਵਰਪਾਲ ਸਿੰਘ ਦੇ ਗੀਤ 'ਮਾਂ ਤਾਂ ਜੱਗ 'ਤੇ ਮਿੱਤਰੋ ਰੱਬ ਦੇ ਰੂਪ ਜਿਹੀ' ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ | ਮਾਤਾਵਾਂ ਦੇ ਮਨੋਰੰਜਨ ਲਈ ਕੁੱਝ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕਿ ਮਿਊਜ਼ੀਕਲ ਚੇਅਰ ਰੇਸ, ਬ੍ਰਾਂਡ ਨੇਮ, ਗੁਬਾਰੇ ਫੈਲਾਉਣਾ ਆਦਿ | ਜਿਨ੍ਹਾਂ ਵਿੱਚ ਮਾਤਾਵਾਂ ਨੇ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਖੂਬ ਆਨੰਦ ਮਾਣਿਆ | ਜੇਤੂ ਰਹਿਣ ਵਾਲੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾਂ ਦੇ ਪਿ੍ੰਸੀਪਲ ਬਲਦੇਵ ਬਾਵਾ ਨੇ ਮਾਂ ਦਿਵਸ ਸਮਾਗਮ ਉੱਪਰ ਪਹੁੰਚੀਆਂ ਮਾਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸੱਭਿਆਚਾਰ ਵਿਚ ਸਾਰੇ ਦਿਨ ਪਰਿਵਾਰ ਦੇ ਦਿਨ ਹਨ | ਉਨ੍ਹਾਂ ਕਿਹਾ ਕਿ ਘਰ ਦੀ ਔਰਤ ਮਾਂ, ਪਤਨੀ, ਭੈਣ, ਚਾਚੀ, ਤਾਈ, ਮਾਸੀ, ਭੂਆ ਆਦਿ ਦੇ ਰੂਪ ਵਿਚ ਪਰਿਵਾਰ ਨੂੰ ਏਕਤਾ ਦੀ ਲੜੀ ਵਿੱਚ ਪ੍ਰੋ ਕੇ ਪਰਿਵਾਰ ਅਤੇ ਸਮਾਜ ਦਾ ਵਿਕਾਸ ਕਰਦੀ ਹੈ | ਇਸ ਮੌਕੇ ਮੈਡਮ ਜਸਮਿੰਦਰ ਕੌਰ, ਮੈਡਮ ਦਲਵੀਰ ਕੌਰ, ਮੈਡਮ ਸੁਖਦੀਪ ਕੌਰ, ਮੈਡਮ ਅੰਮਿ੍ਤਪਾਲ ਕੌਰ, ਮੈਡਮ ਹਰਮਨਦੀਪ ਕੌਰ, ਗੁਰਿੰਦਰਪਾਲ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ |
09ਜੇਏਜੀ17
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਸਫ਼ਾਈ ਸੇਵਕਾਂ ਦਾ ਆਪਣੀਆਂ ਮੰਗਾਂ ਸਬੰਧੀ ਚਾਰ ਦਿਨਾਂ ਤੋਂ ਧਰਨਾ ਜਾਰੀ
Ad Position 24