ਜੋਧਾਂ, 9 ਮਈ (ਗੁਰਵਿੰਦਰ ਸਿੰਘ ਹੈਪੀ)-ਜੀ.ਐੱਚ.ਜੀ ਅਕੈਡਮੀ ਖੰਡੂਰ ਵਿਖੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਦੇ ਦਿਸ਼ਾ-ਨਿਰਦੇਸ਼ਾਂ ਤੇ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ¢ ਅਕੈਡਮੀ ਪਿ੍ੰਸੀਪਲ ਨੀਨਾ ਵਰਮਾ ਦੀ ਅਗਵਾਈ ਹੇਠ ਹੋਏ ਇਸ ਵਿਸ਼ੇਸ਼ ਸਮਾਗਮ ਵਿਚ ਸਤਿਕਾਰਯੋਗ ਮਾਵਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕੀਤਾ¢ ਪਿ੍ੰਸੀਪਲ ਨੀਨਾ ਵਰਮਾ ਨੇ ਸਾਰੀਆਂ ਮਾਵਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਇਸ ਸਮਾਗਮ ਨੂੰ ਸਫ਼ਲ ਅਤੇ ਯਾਦਗਾਰ ਬਣਾਉਣ ਲਈ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਂ ਦਿਵਸ ਮੌਕੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਸਿੱਜਦਾ ਕਰਦੇ ਹਾਂ¢ ਅਸੀਂ ਆਪਣੀ ਮਾਂ ਦਾ ਸਾਡੇ ਤੇ ਕੀਤਾ, ਪਰ ਉਪਕਾਰ ਅਤੇ ਕਰਜ਼ਾ ਕਦੇ ਵੀ ਨਹੀਂ ਲਾਹ ਸਕਦੇ¢ ਸੋ ਸਾਨੂੰ ਸਾਰਿਆਂ ਨੂੰ ਹੀ ਆਪਣੇ ਮਾਪਿਆਂ ਦਾ ਸਤਿਕਾਰ ਅਤੇ ਇੱਜ਼ਤ ਕਰਨੀ ਚਾਹੀਦੀ ਹੈ¢ ਇਸ ਮੌਕੇ ਹੋਏ ਸਮਾਗਮ ਵਿਚ ਮਹਿਲਾਵਾਂ ਨੇ ਰੈਪਿਡ ਫਾਇਰ ਰਾਊਾਡ, ਬਲਾਈਡ ਫੋਲਡ ਗਤੀਵਿਧੀਆਂ, ਮਿਊਜ਼ੀਕਲ ਚੇਅਰ, ਗਾਇਕੀ ਮੁਕਾਬਲਾ, ਨਿ੍ਤ ਪ੍ਰਸਤੁਤੀ, ਰੈਂਪ ਵਾਕ ਆਦਿ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ¢ ਸਮਾਗਮ ਦੇ ਅਖੀਰ ਵਿਚ ਗਿੱਧੇ ਦੀ ਪੇਸ਼ਕਾਰੀ ਨੇ ਸਭਨਾਂ ਦਾ ਮਨ ਮੋਹਿਆ¢ ਸਾਰੇ ਹੀ ਮੁਕਾਬਲਿਆਂ ਦੀਆਂ ਜੇਤੂ ਮਹਿਲਾਵਾਂ ਦਾ ਅਕੈਡਮੀ ਮੈਨੇਜਮੈਂਟ ਵਲੋਂ ਸਨਮਾਨ ਕੀਤਾ ਗਿਆ¢