03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਗਰਾਉਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਅਬਜ਼ਰਵਰ ਪਵਨ ਦੀਵਾਨ ਨੇ ਆਗੂਆਂ ਤੇ ਉਮੀਦਵਾਰਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 11-05-2026
ਜਗਰਾਉਂ, 10 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜਗਰਾਉਂ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਅਬਜ਼ਰਵਰ ਪਵਨ ਦੀਵਾਨ ਨੇ ਅੱਜ ਜਗਰਾਉਂ ਵਿਚ ਕਾਂਗਰਸੀ ਵਰਕਰਾਂ, ਸਥਾਨਕ ਸੀਨੀਅਰ ਆਗੂਆਂ ਅਤੇ ਚੋਣਾਂ ਲਈ ਪਾਰਟੀ ਟਿਕਟ ਦੇ ਦਾਅਵੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਇਹ ਮੀਟਿੰਗ ਬਹੁਤ ਹੀ ਵਧੀਆ ਰਹੀ | ਮੀਟਿੰਗ ਦੌਰਾਨ ਹੋਈ ਚਰਚਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੀਵਾਨ ਨੇ ਇਸ ਮੀਟਿੰਗ ਨੂੰ ਬਹੁਤ ਹੀ ਉਤਸ਼ਾਹਜਨਕ ਅਤੇ ਲਾਭਦਾਇਕ ਕਰਾਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਜਗਰਾਉਂ ਨਗਰ ਕੌਂਸਲ ਚੋਣਾਂ ਲੜਨ ਲਈ ਹੁਣ ਤੱਕ 38 ਇੱਛੁਕਾਂ ਦੀਆਂ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ | ਅੱਜ ਚੋਣ ਲੜਨ ਦੇ ਇੱਛੁਕ ਸਾਰੇ ਦਾਅਵੇਦਾਰਾਂ ਨਾਲ ਇਕ-ਇਕ ਕਰਕੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ | ਉਨ੍ਹਾਂ ਮੁਤਾਬਕ ਹਰ ਇਕ ਬਿਨੈਕਾਰ ਨੂੰ ਆਪਣੇ ਵਿਚਾਰ, ਸਿਆਸੀ ਪਿਛੋਕੜ, ਸੰਗਠਨ ਲਈ ਯੋਗਦਾਨ ਅਤੇ ਆਪਣੇ-ਆਪਣੇ ਵਾਰਡਾਂ ਦੀ ਚੋਣਾਂ ਦੀ ਸਥਿਤੀ ਬਾਰੇ ਖੁੱਲ੍ਹ ਕੇ ਰਾਏ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ | ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਭ ਪੱਖਾਂ ਦੀ ਡੂੰਘਾਈ ਨਾਲ ਜਾਂਚ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਪਾਰਟੀ ਹਾਈਕਮਾਨ ਨੂੰ ਭੇਜੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਟਿਕਟ ਦੇ ਦਾਅਵੇਦਾਰਾਂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵਲੋਂ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਜੋ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਵੱਧ ਰਹੀ ਮਜ਼ਬੂਤੀ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ | ਦੀਵਾਨ ਨੇ ਕਿਹਾ ਕਿ ਉਨ੍ਹਾਂ ਨੇ ਟਿਕਟ ਦੇ ਇੱਛੁਕ ਉਮੀਦਵਾਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਹੈ | ਇਸ ਮੌਕੇ ਦੀਵਾਨ ਨੇ ਕਿਹਾ ਕਿ ਕਾਂਗਰਸ ਅਗਵਾਈ ਉਨ੍ਹਾਂ ਉਮੀਦਵਾਰਾਂ ਦੀ ਚੋਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਨ੍ਹਾਂ ਨੂੰ ਲੋਕਾਂ ਦਾ ਸਮੱਰਥਨ ਪ੍ਰਾਪਤ ਹੋਵੇ, ਜਿਨ੍ਹਾਂ ਦੀ ਸਾਫ਼-ਸੁਥਰੀ ਛਵੀ ਹੋਵੇ ਅਤੇ ਜਿਹੜੇ ਸਥਾਨਕ ਮਸਲਿਆਂ ਨਾਲ ਨਜ਼ਦੀਕੀ ਤੌਰ 'ਤੇ ਜੁੜੇ ਹੋਣ | ਉਨ੍ਹਾਂ ਨੇ ਕਿਹਾ ਕਿ ਪਾਰਟੀ ਅਜਿਹੇ ਯੋਗ ਅਤੇ ਸਮਰਪਿਤ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰੇਗੀ ਜੋ ਜਗਰਾਉਂ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰ ਸਕਣ | ਇਸ ਮੌਕੇ ਸਾਬਕਾ ਵਿਧਇਕ ਅਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ, ਸੀਨੀਅਰ ਆਗੂ ਪੁਸ਼ੋਤਮ ਖਲੀਫਾ, ਬਲਾਕ ਪ੍ਰਧਾਨ ਜਗਰਾਉਂ ਸ਼ਹਿਰੀ ਹਰਪ੍ਰੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਜਗਰਾਉਂ ਦਿਹਾਤੀ ਨਵਦੀਪ ਸਿੰਘ ਗਰੇਵਾਲ, ਰਵਿੰਦਰ ਸੱਭਰਵਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ, ਅਮਰ ਨਾਥ ਕਲਿਆਣ, ਰਾਜ ਭਾਰਦਵਾਜ, ਮਹੇਸ਼ੀ ਸਹੋਤਾ, ਮਨਜਿੰਦਰ ਸਿੰਘ ਅਤੇ ਰਾਜੂ ਕਾਮਰੇਡ ਵੀ ਸ਼ਾਮਿਲ ਰਹੇ |
Ad Position 22
No active advertisement
ਪਿਛਲੀ ਖ਼ਬਰ ਰੋਜ਼ਾਨਾ ਅੱਗ ਨਾਲ ਸੁਲਗ ਰਹੇ ਨੇ ਰਾਏਕੋਟ ਇਲਾਕੇ ਦੇ ਖੇਤ, ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਅਗਲੀ ਖ਼ਬਰ ਸ੍ਰੀ ਮੰਜੀ ਸਾਹਿਬ ਕੋਟਾਂ ਪੁੱਜਣ 'ਤੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦਾ ਜਥੇਦਾਰ ਜੱਲ੍ਹਾ ਤੇ ਅਕਾਲੀ ਆਗੂ ਖੱਟੜਾ...
Ad Position 24