03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸ੍ਰੀ ਮੰਜੀ ਸਾਹਿਬ ਕੋਟਾਂ ਪੁੱਜਣ 'ਤੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦਾ ਜਥੇਦਾਰ ਜੱਲ੍ਹਾ ਤੇ ਅਕਾਲੀ ਆਗੂ ਖੱਟੜਾ ਵਲੋਂ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 11-05-2026
ਬੀਜਾ, 10 ਮਈ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ ਵਿਖੇ ਕਾਰ ਸੇਵਾ ਸੰਪਰਦਾਏ ਦਿੱਲੀ ਵਾਲਿਆਂ ਦੇ ਪ੍ਰਮੁੱਖ ਮਹਾਂਪੁਰਖ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦਾ ਅੱਜ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਪੁੱਜਣ 'ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਨਮਾਨ ਕੀਤਾ ਗਿਆ | ਪੰਜਾਬ ਵਿੱਚ ਵੱਖ-ਵੱਖ ਗੁਰਧਾਮਾਂ ਦੀ ਕਾਰ ਸੇਵਾ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਉਣ ਵਾਲੇ ਬਾਬਾ ਬਚਨ ਸਿੰਘ ਅੱਜ ਕੋਟਾਂ ਵਿਖੇ ਪੁੱਜੇ ਸਨ | ਇਸ ਸਮੇਂ ਅਕਾਲੀ ਦਲ ਦੇ ਸੀਨੀਅਰ ਆਗੂ ਨਵਤੇਜ ਸਿੰਘ ਖੱਟੜਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨਾਲ ਕਾਰ ਸੇਵਾ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ | ਵਰਨਣਯੋਗ ਹੈ ਕਿ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਦਰਬਾਰ ਸਾਹਿਬ, ਸਰਾਵਾਂ, ਸਰੋਵਰ ਅਤੇ ਅਨੇਕਾਂ ਸੇਵਾਵਾਂ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ ਰੇਖ ਹੇਠ ਹੀ ਨੇਪਰੇ ਚੜ੍ਹੀਆਂ ਹਨ ਅਤੇ ਜਿਨ੍ਹਾਂ ਸੇਵਾਵਾਂ ਵਿੱਚ ਬਾਬਾ ਜੀ ਵੱਲੋਂ ਲਗਾਈਆਂ ਡਿਊਟੀਆਂ ਅਨੁਸਾਰ ਬਾਬਾ ਗੁਰਮੇਲ ਸਿੰਘ ਅਤੇ ਹੋਰ ਮਹਾਂਪੁਰਖਾਂ ਵੱਲੋਂ ਸੇਵਾਵਾਂ ਨੇ ਨਿਭਾਈਆਂ ਗਈਆਂ ਹਨ | ਇਸ ਵਕਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਮਹਿਲ ਅਤੇ ਜ਼ਮੀਨ ਡੋਜ਼ ਹਾਲ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਦਾ ਮਹਾਂਪੁਰਖਾਂ ਵੱਲੋਂ ਜਾਇਜ਼ਾ ਲਿਆ ਗਿਆ | ਇਫਕੋ ਪੰਜਾਬ ਦੇ ਡੈਲੀਗੇਟ ਨਵਤੇਜ ਸਿੰਘ ਖੱਟੜਾ ਤੇ ਜਥੇ. ਹਰਪਾਲ ਸਿੰਘ ਜੱਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਬਚਨ ਸਿੰਘ ਅਤੇ ਹੋਰ ਮਹਾਂਪੁਰਖਾਂ ਵੱਲੋਂ ਸਮੇਂ-ਸਮੇਂ ਤੇ ਨਿਭਾਈਆਂ ਵਿਸ਼ਵ ਪਧਰੀ ਸੇਵਾਵਾਂ ਸਦਕਾ ਅੱਜ ਪਵਿੱਤਰ ਗੁਰੂ ਘਰਾਂ ਦੀਆਂ ਸ਼ਾਨਦਾਰ ਇਮਾਰਤਾਂ ਅਤੇ ਹੋਰ ਇਮਾਰਤਾਂ ਸੁਸ਼ੋਭਿਤ ਹਨ | ਬਾਬਾ ਜੀ ਸਦਕਾ ਹੀ ਕਾਰ ਸੇਵਾ ਦੁਆਰਾ ਹੋਏ ਵਿਕਾਸ ਨੇ ਇਤਿਹਾਸ ਸਿਰਜਿਆ ਹੈ | ਇਸ ਮੌਕੇ ਮਹਾਂਪੁਰਖਾਂ ਨੂੰ ਸਨਮਾਨ ਚਿੰਨ੍ਹ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਹਾਜ਼ਰ ਹੋਣ ਵਾਲਿਆਂ ਵਿੱਚ ਮੈਨੇਜਰ ਇਕਬਾਲ ਸਿੰਘ ਝਬਾਲ, ਗੁਰਦੁਆਰਾ ਕਟਾਣਾ ਸਾਹਿਬ ਦੇ ਮੈਨੇਜਰ ਕੇਹਰ ਸਿੰਘ ਮਗਰ, ਇੰਦਰਜੀਤ ਸਿੰਘ ਸ਼ਾਲੂ, ਭਾਈ ਰਾਜਿੰਦਰ ਸਿੰਘ ਕਰਤਾਰਪੁਰ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਅਬਜ਼ਰਵਰ ਪਵਨ ਦੀਵਾਨ ਨੇ ਆਗੂਆਂ ਤੇ ਉਮੀਦਵਾਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਜਰਖੜ ਵਿਖੇ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੀ ਧੂਮਧੜੱਕੇ ਨਾਲ ਸ਼ੁਰੂਆਤ
Ad Position 24