03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਿੰਡ ਸਵੱਦੀ ਕਲਾਂ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵਲੋਂ ਕਿਸਾਨ ਮਿਲਣੀ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 11-05-2026
ਚੌਂਕੀਮਾਨ, 10 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵਲੋਂ ਕਿਸਾਨ ਮਿਲਣੀ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ | ਜਿਸ ਵਿਚ ਬੈਂਕ ਮੈਨੇਜਰ ਆਕਾਸ, ਡਿਪਟੀ ਮੈਨੇਜਰ ਨਿਤੇਸ ਵਧਵਾ, ਗੁਲਸ਼ਨ ਕੁਮਾਰ ਤੇ ਅਜੈ ਕੁਮਾਰ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਮਾਜ ਸੇਵੀ ਅਵਤਾਰ ਸਿੰਘ ਤਾਰੀ ਸਵੱਦੀ ਨੇ ਬੈਂਕ ਅਧਿਕਾਰੀਆਂ ਦਾ ਪਿੰਡ ਪੁੱਜਣ 'ਤੇ ਰਸਮੀ ਸਵਾਗਤ ਕੀਤਾ | ਇਸ ਕਿਸਾਨੀ ਮਿਲਣੀ ਵਿਚ ਪਿੰਡ ਸਵੱਦੀ ਕਲਾਂ ਸਮੇਤ ਇਲਾਕੇ ਦੇ ਕਿਸਾਨ ਵੀਰ ਵੀ ਪਹੁੰਚੇ | ਇਸ ਮੌਕੇ ਬੈਂਕ ਮੈਨੇਜਰ ਆਕਾਸ ਨੇ ਕਿਸਾਨ ਵੀਰਾਂ ਨੂੰ ਬੈਂਕ ਦੁਬਾਰਾ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਤੋਂ ਜਾਣੂੰ ਕਰਵਾਇਆ ਤੇ ਨਾਲ ਹੀ ਉਨ੍ਹਾਂ ਨੇ ਘੱਟ ਵਿਆਜ 'ਤੇ ਕਿਸਾਨ ਵੀਰਾਂ ਨੂੰ ਖੇਤੀ ਦੇ ਸੰਦ ਖ਼ਰੀਦਣ ਲਈ ਬੈਂਕ ਵਲੋਂ ਦਿੱਤੇ ਜਾ ਰਹੇ ਲੋਨ ਸਬੰਧੀ ਵੀ ਜਾਣੂੰ ਕਰਵਾਇਆ | ਇਸ ਮੌਕੇ ਪੰਚ ਮਨਜੀਤ ਸਿੰਘ ਤੂਰ ਜੇ.ਈ ਸਵੱਦੀ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਹਿਮ ਜਾਣਕਾਰੀ ਦਿੰਦਿਆਂ ਬੈਂਕ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ | ਜਿਸ ਨਾਲ ਕਿਸਾਨ ਵੀਰ ਸਹੂਲਤ ਪ੍ਰਾਪਤ ਕਰ ਸਕਦੇ ਹਨ | ਇਸ ਮੌਕੇ ਗੁਰਦੀਪ ਸਿੰਘ ਕਾਕਾ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ ਮੰਨਾ, ਅੰਮਿ੍ਤਪਾਲ ਸਿੰਘ, ਵਿਜੈ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ , ਅੰਜਨਦੀਪ ਸਿੰਘ, ਬਲਵਿੰਦਰ ਸਿੰਘ ਕਾਕਾ, ਮਨਜੀਤ ਸਿੰਘ ਬਿੱਲਾ, ਸਾਬਕਾ ਪੰਚ ਸੁਖਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਵੀਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਣੀਆਂ ਦਾ ਪੂਰਾ ਹੱਕ ਹਾਸਲ ਕਰਨ ਲਈ ਚੰਡੀਗੜ੍ਹ ਰੈਲੀ 15 ਨੂੰ ਅਗਲੀ ਖ਼ਬਰ ਰੋਜ਼ਾਨਾ ਅੱਗ ਨਾਲ ਸੁਲਗ ਰਹੇ ਨੇ ਰਾਏਕੋਟ ਇਲਾਕੇ ਦੇ ਖੇਤ, ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ
Ad Position 24