03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਦਾ ਪੁੱਤ ਕਹਾਉਣ ਵਾਲੇ ਮੁੱਖ ਮੰਤਰੀ ਨੂੰ ਸਫ਼ਾਈ ਸੇਵਕ ਮਾਵਾਂ ਦੇ ਦੁੱਖ ਕਿਉਂ ਨਹੀਂ ਦਿਖਦੇ-ਮਿਸਰੋ ਦੇਵੀ

Ad Position 21
No active advertisement
ਅਜੀਤ ਡੈਸਕ 11-05-2026
ਜਗਰਾਉਂ, 10 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਸਲ ਜਗਰਾਉਂ ਵਿਖੇ ਮਾਂ ਦਿਵਸ ਮੌਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਬਰਾਂਚ ਜਗਰਾਉਂ ਦੀ ਮਹਿਲਾ ਪ੍ਰਧਾਨ ਮਿਸਰੋ ਦੇਵੀ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦਾ ਪੁੱਤ ਕਹਾਉਣ ਵਾਲੇ ਮੁੱਖ ਮੰਤਰੀ ਨੂੰ ਅੱਜ ਸਫ਼ਾਈ ਸੇਵਕ ਮਾਵਾਂ ਦੇ ਦੁੱਖ ਦਰਦ ਦਿਖਾਈ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਮਾਂ ਦਿਵਸ ਮਨਾਂ ਰਿਹਾ ਹੈ ਅਤੇ ਹਰ ਕੋਈ ਆਪਣੀਆਂ ਮਾਵਾਂ ਨੂੰ ਸਤਿਕਾਰ ਅਤੇ ਪਿਆਰ ਦੇ ਰਿਹਾ ਹੈ, ਪਰ ਦੂਜੇ ਪਾਸੇ ਪੰਜਾਬ ਦੀਆਂ ਹਜ਼ਾਰਾਂ ਸਫ਼ਾਈ ਸੇਵਕ ਮਾਵਾਂ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ 'ਤੇ ਧੱਕੇ ਖਾਣ ਲਈ ਮਜ਼ਬੂਰ ਹਨ | ਮਿਸਰੋ ਦੇਵੀ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਸੋਸ਼ਲ ਮੀਡੀਆ ਅਤੇ ਚੋਣ ਰੈਲੀਆਂ ਵਿਚ ਬਜ਼ੁਰਗ ਮਾਤਾਵਾਂ ਨੂੰ ਆਪਣੀਆਂ ਮਾਵਾਂ ਦੱਸ ਕੇ ਉਨ੍ਹਾਂ ਦੇ ਹਰ ਦੁੱਖ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਵੱਡੇ ਵਾਅਦੇ ਕਰਦੇ ਸਨ, ਪਰ ਅੱਜ ਉਹੀ ਮਾਵਾਂ ਸਰਕਾਰ ਵਲੋਂ ਅਣ-ਡਿੱਠੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਭਗਵੰਤ ਮਾਨ ਸੱਚਮੁੱਚ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਮੰਨਦੇ ਹਨ ਤਾਂ ਸਭ ਤੋਂ ਪਹਿਲਾਂ ਸਫ਼ਾਈ ਸੇਵਕ ਮਾਵਾਂ ਦੇ ਦੁੱਖ ਸੁਣਨ | ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਸਾਲਾਂ ਤੱਕ ਸਾਫ਼-ਸੁਥਰਾ ਰੱਖਣ ਵਾਲੀਆਂ ਮਾਵਾਂ ਨੂੰ ਬੁਢਾਪੇ ਵਿਚ ਆਪਣੇ ਬੱਚਿਆਂ ਦੇ ਹੱਥਾਂ ਵੱਲ ਨਾ ਦੇਖਣਾ ਪਵੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਨੇ ਗੁਰਦੁਆਰਾ ਰਵਿਦਾਸ ਭਗਤ ਬੱਲੋਵਾਲ ਵਿਖੇ ਬਣੇ ਸ਼ੈੱਡ ਲਈ ਇਕ ਲੱਖ ਦੀ ਰਾਸ਼ੀ ਭੇਟ ਕੀਤੀ ਅਗਲੀ ਖ਼ਬਰ ਲੱਜਿਆਵਤੀ ਜੈਨ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ ਪੈਰਾ ਮੈਡੀਕਲ ਐਂਟਰੈਂਸ ਟੈਸਟ ਦੀਆਂ ਤਿਆਰੀਆਂ ਲਈ ਕੋਚਿੰਗ ਕਲਾਸਾਂ ਸ਼...
Ad Position 24