ਮੁੱਲਾਂਪੁਰ-ਦਾਖਾ, 15 ਮਈ (ਨਿਰਮਲ ਸਿੰਘ ਧਾਲੀਵਾਲ)-ਨੰਬਰਦਾਰ ਯੂਨੀਅਨ ਮੁੱਲਾਂਪੁਰ ਦਾਖਾ ਵਲੋਂ ਤਹਿਸੀਲ ਪ੍ਰਧਾਨ ਸਤਿਨਾਮ ਸਿੰਘ ਬੜੈਚ ਦੀ ਅਗਵਾਈ ਹੇਠ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਪਿ੍ੰਸੀਪਲ ਸਕੱਤਰ ਮਾਲ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਦੇ ਨਾਮ ਸਬ ਤਹਿਸੀਲ ਮੁੱਲਾਂਪੁਰ ਦੇ ਡਿਊਟੀ ਰਜਿਸਟਰਾਰ ਵਿਕਾਸ ਕੁਮਾਰ ਜਨੇਜਾ ਰਾਹੀਂ ਸੌਂਪਿਆ ਗਿਆ | ਇਸ ਮੌਕੇ ਪ੍ਰਧਾਨ ਸਤਿਨਾਮ ਸਿੰਘ ਬੜੈਚ ਨੇ ਕਿਹਾ ਕਿ ਨੰਬੜਦਾਰ ਬੜ੍ਹੇ ਲੰਮੇਂ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ, ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਵੱਲ ਕਦੇ ਧਿਆਨ ਨਹੀਂ ਦਿੱਤਾ | ਰਜਿਸਟਰਾਰ ਨੂੰ ਮੰਗ ਪੱਤਰਕਾਰ ਨਾਲ ਗੱਲਬਾਤ ਸਮੇਂ ਸਬ ਤਹਿਸੀਲ ਮੁੱਲਾਂਪੁਰ ਨਾਲ ਸਬੰਧਿਤ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਕਿਹਾ ਕਿ ਨੰਬਰਦਾਰਾਂ ਦੇ ਮਾਣਭੱਤੇ ਵਿਚ ਵਾਧਾ ਸਾਡੀ ਚਿਰੋਕਣੀ ਮੰਗ ਹੈ | ਉਨ੍ਹਾਂ ਦੱਸਿਆ ਕਿ ਰਾਜ ਭਰ 'ਚ ਨੰਬਰਦਾਰਾਂ ਨੂੰ ਟੋਲ ਟੈਕਸ ਤੋਂ ਛੋਟ, ਨੰਬਰਦਾਰੀ ਜ਼ੱਦੀ-ਪੁਸ਼ਤੀ ਅਤੇ ਸਿਹਤ ਬੀਮਾ ਯੋਜਨਾ ਹੇਠ ਲਿਆਉਣ ਵਾਲੀਆਂ ਮੰਗਾਂ ਨੂੰ ਪੰਜਾਬ ਸਰਕਾਰ ਪਿਛਲੇ ਚਾਰ ਵਰਿ੍ਹਆਂ ਤੋਂ ਅਣ-ਸੁਣਿਆ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਤਹਿਸੀਲ ਪੱਧਰ 'ਤੇ ਬਹੁਤੀਆਂ ਤਹਿਸੀਲਾਂ 'ਚ ਨੰਬਰਦਾਰਾਂ ਦੇ ਬੈਠਣ ਲਈ ਕਮਰਾ ਤੱਕ ਨਹੀਂ | ਬੜੈਚ ਦੱਸਿਆ ਕਿ ਸਾਡਾ ਗੁਆਂਢੀ ਸੂਬਾ 5000 ਰੁਪਏ ਮਾਣਭੱਤਾ ਅਤੇ 5 ਲੱਖ ਦੇ ਸਿਹਤ ਬੀਮੇ ਹੇਠ ਨੰਬਰਦਾਰਾਂ ਨੂੰ ਲਿਆ ਹੋਇਆ, ਪੰਜਾਬ ਸਰਕਾਰ ਵੀ ਹਰਿਆਣਾ ਦੀ ਤਰਜ 'ਤੇ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ | ਸਮੁੱਚੇ ਨੰਬਰਦਾਰਾਂ ਨੇ ਸਖ਼ਤ ਹੁੰਦਿਆਂ ਕਿਹਾ ਕਿ ਇਕ-ਦੋ ਮਹੀਨੇ ਅੰਦਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਰੋਸ ਧਰਨਾ ਦਿੱਤਾ ਜਾਵੇਗਾ | ਮੈਮਰੰਡਮ ਦੇਣ ਸਮੇਂ ਨੰਬਰਦਾਰ ਗੁਰਜੀਤ ਸਿੰਘ ਮੁੱਲਾਂਪੁਰ, ਅਮਰਜੋਤ ਸਿੰਘ ਬੱਦੋਵਾਲ, ਰਣਜੀਤ ਸਿੰਘ ਬੜੈਚ, ਮਨਜਿੰਦਰ ਸਿੰਘ ਗਰੇਵਾਲ, ਦਰਸ਼ਨ ਸਿੰਘ, ਅਵਤਾਰ ਸਿੰਘ ਮੰਡਿਆਣੀ, ਤਰਨਜੀਤ ਸਿੰਘ ਦਾਖਾ, ਬਲਵੰਤ ਸਿੰਘ ਸੇਖੋਂ, ਕਿ੍ਪਾਲ ਸਿੰਘ ਗਹੌਰ, ਨਿਰਭੈ ਸਿੰਘ ਰਕਬਾ, ਜਗਦੇਵ ਸਿੰਘ ਕੈਲਪੁਰ, ਨਿਰਮਲ ਸਿੰਘ ਕੈਲਪੁਰ, ਸ਼ਮਸ਼ੇਰ ਸਿੰਘ ਮੋਹੀ, ਨਿਰਮਲ ਸਿੰਘ ਜਾਂਗਪੁਰ, ਸੁਖਵਿੰਦਰ ਸਿੰਘ, ਜਗਰੂਪ ਸਿੰਘ ਈਸੇਵਾਲ, ਰਣਬੀਰ ਸਿੰਘ ਰੁੜਕਾ, ਮਨਮੋਹਣ ਸਿੰਘ ਪੰਡੋਰੀ, ਅੰਮਿ੍ਤਪਾਲ ਸਿੰਘ ਭਨੋਹੜ, ਜਗਰੂਪ ਸਿੰਘ ਮੋਹੀ, ਗੁਰਮੇਲ ਸਿੰਘ ਭੱਟੀਆਂ, ਲਛਮਣ ਸਿੰਘ ਭੱਟੀਆਂ, ਹਰਦਿਆਲ ਸਿੰਘ ਦੇਤਵਾਲ, ਸਤਨਾਮ ਸਿੰਘ ਦੇਤਵਾਲ, ਕੇਵਲ ਸਿੰਘ ਦੇਤਵਾਲ, ਅਵਤਾਰ ਸਿੰਘ ਚੱਕ, ਲਖਵੀਰ ਸਿੰਘ ਢੱਟ, ਅੱਧੀ ਦਰਜਨ ਹੋਰ ਨੰਬਰਦਾਰ ਮੌਜੂਦ ਰਹੇ |