ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਹਾਈ ਸਕੂਲ ਪਿੰਡ ਆਂਡਲੂ ਵਿਖੇ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1500, 1000 ਤੇ 500 ਰੁਪਏ ਦੇ ਨਗਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਦਸਵੀਂ ਸੈਸ਼ਨ 2024-25 ਵਿਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਸ਼੍ਰੀ ਜਗਦੀਸ਼ ਰਾਏ ਐਵਾਰਡ ਅਤੇ 5100 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਵਿਸ਼ੇਸ਼ ਮਹਿਮਾਨ ਰਾਜਦੀਪ ਸਿੰਘ ਪੰਧੇਰ ਆਂਡਲੂ ਦਾ ਸਰਕਾਰੀ ਹਾਈ ਸਕੂਲ ਆਂਡਲੂ ਦੇ ਮੁੱਖ ਅਧਿਆਪਕ ਅਤੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਸੁਰਿੰਦਰ ਕੁਮਾਰ ਵਰਮਾ, ਰਾਜਦੀਪ ਸਿੰਘ ਪੰਧੇਰ, ਜਸਵੰਤ ਰਾਏ, ਸੁਖਚਰਨਜੀਤ ਸਿੰਘ, ਭਜਨ ਸਿੰਘ, ਜਗਦੇਵ ਸਿੰਘ ਜੇ.ਟੀ.ਓ., ਦਰਸ਼ਨ ਸਿੰਘ ਪੀ.ਟੀ., ਹਰਦੇਵ ਸਿੰਘ, ਗੁਰਟਹਿਲ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਮੁੱਖ ਅਧਿਆਪਕ ਸਮੇਤ ਸਮੂਹ ਸਟਾਫ਼ ਅਤੇ ਹੋਰ ਪਤਵੰਤੇ ਹਾਜ਼ਰ ਸਨ |