15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੰਤ ਸੁੰਦਰ ਸਿੰਘ ਸ:ਸ:ਸ: ਬੋਪਾਰਾਏ ਕਲਾਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 16-05-2026
ਗੁਰੂਸਰ ਸੁਧਾਰ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸੰਤ ਸੁੰਦਰ ਸਿੰਘ ਸ:ਸ:ਸ: ਬੋਪਾਰਾਏ ਕਲਾਂ ਦਾ 12ਵੀਂ ਜਮਾਤ ਦਾ ਬੋਰਡ ਦਾ ਨਤੀਜਾ 100 ਫ਼ੀਸਦੀ ਰਿਹਾ ਤੇ 77 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਅੰਦਰ ਪਾਸ ਕੀਤੀ | ਸਾਇੰਸ ਗਰੁੱਪ ਵਿਚ ਮਹਿਕਪ੍ਰੀਤ ਕੌਰ ਹਸਨਪੁਰ ਨੇ 489 ਅੰਕ, ਹੁਸਨਪ੍ਰੀਤ ਕੌਰ ਹਿੱਸੋਵਾਲ ਨੇ 470 ਅੰਕ, ਅਮਨਜੋਤ ਕੌਰ ਰਕਬਾ ਨੇ 454 ਅੰਕ, ਜਦਕਿ ਮਨਜੋਤ ਕੌਰ ਬੋਪਾਰਾਏ ਕਲਾਂ ਨੇ 451 ਅੰਕ ਪ੍ਰਾਪਤ ਕਰਦਿਆਂ ਸਕੂਲ ਵਿਚ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ ਵਿਚ ਮੁਨੀਸ਼ ਕੁਮਾਰ ਜੱਸੋਵਾਲ 461 ਅੰਕਾਂ ਨਾਲ ਪਹਿਲੇ, ਮਹਿਕਪ੍ਰੀਤ ਕੌਰ ਹਿੱਸੋਵਾਲ 450 ਅੰਕਾਂ ਨਾਲ ਦੂਜੇ ਜਦਕਿ ਮਨਮੀਤ ਕੌਰ ਬੋਪਾਰਾਏ ਕਲਾਂ 409 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ | ਨਾਨ ਮੈਡੀਕਲ 'ਚ ਅਰਸ਼ਦੀਪ ਸਿੰਘ ਕੁਲਾਰ ਨੇ 450 ਅੰਕ, ਰਾਜਵੀਰ ਕੌਰ ਹਿੱਸੋਵਾਲ ਨੇ 442 ਅੰਕ, ਜਸਨੂਰ ਕੌਰ ਤਲਵੰਡੀ ਕਲਾਂ ਨੇ 441 ਅੰਕ ਪ੍ਰਾਪਤ ਕਰਦਿਆਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਆਰਟਸ ਗਰੁੱਪ ਵਿਚ ਰਵਜੋਤ ਕੌਰ ਮੋਹੀ 443 ਅੰਕ, ਸਿਮਰਨ ਕੌਰ ਢੱਟ 429 ਅੰਕ ਜਦਕਿ ਸੁਪਰੀਤ ਕੌਰ ਬੋਪਾਰਾਏ ਕਲਾਂ 424 ਅੰਕ ਹਾਸਲ ਕਰਕੇ ਪਹਿਲੇ ਤਿੰਨ ਸਥਾਨਾਂ 'ਤੇ ਕਾਬਜ਼ ਰਹੀਆਂ | ਸ਼ਾਨਦਾਰ ਨਤੀਜੇ ਬਦਲੇ ਸਕੂਲ ਪਿ੍ੰ. ਰਵਿੰਦਰ ਸਿੰਘ ਗਰੇਵਾਲ, ਪ੍ਰਧਾਨ ਪਿਆਰਾ ਸਿੰਘ ਦਿਓਲ, ਮਾ. ਗੁਰਦੀਪ ਸਿੰਘ ਦਿਓਲ, ਹਰਪ੍ਰੀਤ ਸਿੰਘ ਭੁੱਲਰ, ਕੇਵਲਜੀਤ ਸਿੰਘ, ਇੰਦਰਜੀਤ ਦਿਓਲ, ਡਾ. ਅਮਰਪ੍ਰੀਤ ਦਿਓਲ, ਮਹਿੰਦਰ ਸਿੰਘ ਦਿਓਲ ਆਦਿ ਨੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਸਨ ਸਭ ਨੂੰ ਪੂਰਾ ਕੀਤਾ- ਬੇਅੰਤ ਬਾਸੀਆਂ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਪਿੰਡ ਆਂਡਲੂ ਵਿਖੇ ਨਿਸ਼ਕਾਮ ਸੇਵਾ ਸੁਸਾਇਟੀ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24