ਰਾਏਕੋਟ, 15 ਮਈ (ਸੁਸ਼ੀਲ)-ਸਥਾਨਕ ਜੀ.ਐੱਚ.ਜੀ. ਕਾਲਜ ਆਫ ਨਰਸਿੰਗ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਮੈਡਮ ਕਰਮਵੀਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਕ ਸਮਾਗਮ ਵਿੱਚ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਬੀ.ਏ. ਐੱਮ.ਐੱਸ. ਐੱਮ.ਡੀ. ਵਿਭਾਗ ਦੇ ਪ੍ਰੋਫੈਸਰ ਡਾ. ਓਮ ਪ੍ਰਕਾਸ਼ ਦਧੀਚ ਸਨ, ਜਿਨ੍ਹਾਂ ਦਾ ਸਮਾਗਮ 'ਚ ਪੁੱਜਣ 'ਤੇ ਸੰਸਥਾ ਦੇ ਚੇਅਰਮੈਨ ਡਾ. ਬੀ.ਐੱਲ.ਬਾਂਸਲ, ਡਾ. ਵਰੁਣ ਬਾਂਸਲ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਰਸਿੰਗ ਸਭ ਤੋਂ ਮਹਾਨ ਅਤੇ ਸਤਿਕਾਰਯੋਗ ਪੇਸ਼ਿਆਂ ਵਿੱਚੋਂ ਇਕ ਹੈ ਅਤੇ ਸਮਾਜ ਵਿੱਚ ਨਰਸਾਂ ਦੀ ਭੂਮਿਕਾ ਬੇਹੱਦ ਅਹਿਮ ਹੈ | ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ, ਇਸ ਤੋਂ ਬਾਅਦ ਵਾਈਸ ਪਿ੍ੰਸੀਪਲ ਪ੍ਰੋ. ਰਮਨਦੀਪ ਕੌਰ ਵੱਲੋਂ ਫਲੋਰੈਂਸ ਨਾਈਟਿੰਗੇਲ ਦੇ ਜੀਵਨ, ਨਰਸਿੰਗ ਪੇਸ਼ੇ ਦੀ ਮਹੱਤਤਾ ਅਤੇ ਇਸ ਸਾਲ ਦੀ ਥੀਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਥੀਮ ਨੂੰ ਓਪਨ ਕੀਤਾ ਗਿਆ | ਉਪਰੰਤ ਪਿ੍ੰਸੀਪਲ ਪ੍ਰੋ. ਕਰਮਵੀਰ ਕੌਰ ਦੀ ਅਗਵਾਈ ਹੇਠ ਕੈਂਡਲ ਸੈਰੇਮਨੀ ਕਰਵਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਨੇ ਹੱਥਾਂ ਵਿਚ ਮੋਮਬੱਤੀਆਂ ਫੜ ਕੇ ਨਰਸਿੰਗ ਪੇਸ਼ੇ ਪ੍ਰਤੀ ਸੇਵਾ, ਸਮਰਪਣ, ਮਨੁੱਖਤਾ ਅਤੇ ਦਇਆ ਭਾਵਨਾ ਨਾਲ ਆਪਣਾ ਫਰਜ਼ ਨਿਭਾਉਣ ਦੀ ਸਹੁੰ ਚੁਕਾਈ ਗਈ | ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸਦੇ ਨਾਲ ਹੀ ਬੀ.ਐਸ.ਸੀ. ਨਰਸਿੰਗ ਅਤੇ ਜੀ.ਐੱਨ.ਐੱਮ. ਦੇ ਟੌਪਰ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ | ਸੰਸਥਾ ਦੇ ਚੇਅਰਮੈਨ ਡਾ. ਬੀ.ਐੱਲ. ਬਾਂਸਲ, ਡਾਇਰੈਕਟਰ ਡਾ. ਵਰੁਣ ਬਾਂਸਲ, ਡਾ. ਗੀਤਿਕਾ ਬਾਂਸਲ, ਨੇ ਸਮੂਹ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੂੂੰ ਨਰਸਿੰਗ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਨਰਸਿੰਗ ਨੰ ਇਕ ਪਵਿੱਤਰ ਪੇਸ਼ੇ ਨੂੂੰ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਦੇ ਅਧਿਾਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |