14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 16-05-2026
ਜਗਰਾਉਂ, 15 ਮਈ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਜਗਰਾਉਂ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਸ ਸਬੰਧੀ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਵਿਦਿਆਰਥੀ ਤਨਵੇ ਵਰਮਾ ਨੇ 94.6 ਪ੍ਰਤੀਸ਼ਤ ਅੰਕ ਲੈ ਕੇ ਜਗਰਾਉਂ 'ਚੋਂ ਦੂਜਾ ਅਤੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਜਸਲੀਨ ਕੌਰ ਨੇ 91.8 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਕਿਰਨਜੋਤ ਸਿੰਘ ਰਾਏ ਨੇ 91.2 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸਾਇੰਸ ਗਰੁੱਪ ਦੇ 12 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਕਾਮਰਸ ਗਰੁੱਪ 'ਚ ਪ੍ਰੀਆ ਨੇ 94.4 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਧਰੂਵੀ ਗੁਪਤਾ ਨੇ 94.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ, ਗੀਤਾਂਸੂ ਸਿੰਗਲਾ ਨੇ 93.8 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ, ਨਵਨੀਤ ਕੌਰ ਮੁੰਜਲ ਨੇ 93.6 ਪ੍ਰਤੀਸ਼ਤ ਅੰਕ ਲੈ ਕੇ ਚੌਥਾ, ਨਵਦੀਪ ਕੁਮਾਰ ਗੋਇਲ ਨੇ 93.4 ਪ੍ਰਤੀਸ਼ਤ ਅੰਕ, ਰਜਨੀ ਦੇਵੀ ਨੇ 92.4 ਪ੍ਰਤੀਸ਼ਤ ਅੰਕ, ਕਿ੍ਸ਼ਨ ਸਿੰਘ ਨੇ 91.8 ਪ੍ਰਤੀਸ਼ਤ, ਜੋਤਵੀਰ ਸਿੰਘ ਨੇ 91.4 ਪ੍ਰਤੀਸ਼ਤ, ਭੁਪਿੰਦਰ ਸਿੰਘ ਤੇ ਰੋਹਿਤ ਕੁਮਾਰ ਨੇ ਸਾਂਝੇ ਰੂਪ ਵਿਚ 90.4 ਪ੍ਰਤੀਸ਼ਤ ਅੰਕ, ਪਰਮਵੀਰ ਸਿੰਘ ਅਤੇ ਸੁਖਜੋਤ ਸਿੰਘ ਕਲੇਰ ਨੇ ਵੀ ਸਾਂਝੇ ਰੂਪ ਵਿਚ 90 ਪ੍ਰਤੀਸ਼ਤ ਅੰਕ, ਅਵਲੀਨ ਕੌਰ ਨੇ 89.8 ਪ੍ਰਤੀਸ਼ਤ ਅੰਕ ਅਤੇ ਖੁਸ਼ਪ੍ਰੀਤ ਕੌਰ ਨੇ 89.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੀ ਕਾਮਯਾਬੀ ਦਾ ਸਬੂਤ ਦਿੱਤਾ | ਇਸ ਗਰੁੱਪ ਵਿਚ 41 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਆਰਟਸ ਗਰੁੱਪ ਦੇ ਕਿ੍ਸ਼ ਨੇ 92.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਮਾਤ ਵਿਚੋਂ ਪਹਿਲਾ, ਹਰਸ਼ 91.6 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ, ਪਿ੍ਯੰਕਾ ਮਲਹੋਤਰਾ ਨੇ 87.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਗਰੁੱਪ ਵਿਚ 28 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਸਕੂਲ ਦੇ ਸਾਰੇ ਗਰੁੱਪਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਰਮੇਸ਼ ਜੈਨ, ਉੱਪ ਪ੍ਰਧਾਨ ਕਾਂਤਾ ਸਿੰਗਲਾ, ਸੈਕਟਰੀ ਮਹਾਂਵੀਰ ਜੈਨ ਤੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ 'ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਜ਼ਿੰਦਗੀ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਨੀ ਪਾਸੀ, ਸਰਬਜੀਤ ਸਿੰਘ ਧਾਲੀਵਾਲ, ਨਰਿੰਦਰ ਕੌਰ, ਕੁਲਵਿੰਦਰ ਕੌਰ, ਕੁਲਦੀਪ ਕੌਰ, ਹਰਮੀਤ ਕੌਰ, ਨਵਜੀਤ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਜੀ. ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ ਸਰਹਿੰਦ ਫ਼ਤਹਿ ਦਿਵਸ ਮਨਾਇਆ
Ad Position 24